ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਵਰਤੋ ਇਹ ਨੁਕਤੇ।….

ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਵਰਤੋ ਇਹ ਨੁਕਤੇ।....

ਨਵੀਂ ਦਿੱਲੀ : ਵਾਲਾਂ ਦੀ ਪੇਰਸ਼ਾਨੀ ਤਾਂ ਹਰ ਮੌਸਮ ‘ਚ ਰਹਿੰਦੀ ਹੈ। ਲੇਕਿਨ ਬਰਸਾਤਾਂ ਤੋਂ ਬਾਅਦ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ। ਜਦੋਂ ਵਾਲ ਧੋਵੋ, ਉਦੋਂ ਵਾਲ ਝੜਨ ਲਗਦੇ ਹਨ। ਜਦੋਂ ਵਾਲਾਂ ਨੂੰ ਤੇਲ ਲਗਾਓ, ਉਦੋਂ ਵਾਲ ਟੁੱਟਣ ਲਗਦੇ ਹਨ। ਇਸ ਦਾ ਤੁਸੀਂ ਇਹ ਮਤਲਬ ਕੱਢ ਸਕਦੇ ਹੋ ਕਿ ਮੌਸਮ ਬਦਲਦਿਆਂ ਹੀ ਵਾਲਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।

ਸੁੰਦਰ ਦਿਸਣ ਲਈ ਮੇਕਅਪ, ਗਹਿਣਿਆਂ, ਸ਼ਿੰਗਾਰ ਤੋਂ ਇਲਾਵਾ ਵਾਲਾਂ ਦੀ ਦੇਖਭਾਲ ਵੀ ਜ਼ਰੂਰੀ ਮੰਨੀ ਜਾਂਦੀ ਹੈ। ਸੁੰਦਰ ਤੇ ਸੰਘਣੇ ਵਾਲਾਂ ਲਈ ਔਰਤਾਂ ਤੇਲ ਦੀ ਮਾਲਿਸ਼, ਮਹਿੰਗੇ ਸ਼ੈਂਪੂ, ਸਪਾਅ ਟ੍ਰੀਟਮੈਂਟ ਜਿਹੀਆਂ ਕਿੰਨੀਆਂ ਹੀ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ ਹਨ। ਜ਼ਿਆਦਾਤਰ ਮਹਿਲਾਵਾਂ ਸ਼ੈਂਪੂ ਕਰਨ ਦੀ ਉਲਝਣ ‘ਚ ਰਹਿੰਦੀਆਂ ਹਨ। ਵਾਲਾਂ ਨੂੰ ਸ਼ੈਂਪੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਗਿੱਲੇ ਕਰਨਾ ਚਾਹੀਦਾ ਹੈ। ਸੁੱਕੇ ਵਾਲਾਂ ‘ਚ ਸ਼ੈਂਪੂ ਲਾਉਣ ਨਾਲ ਫ਼ਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਕਈ ਵਾਰ ਸ਼ੈਂਪੂ ਕਰਨ ਤੋਂ ਬਾਅਦ ਵੀ ਵਾਲ ਉਲਝੇ ਰਹਿੰਦੇ ਹਨ। ਅਜਿਹੇ ‘ਚ ਤੁਹਾਨੂੰ ਸ਼ੈਂਪੂ ਦਾ ਕੰਡੀਸ਼ਨਰ ਬਦਲਣ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਵਾਲਾਂ ‘ਚ ਸ਼ੈਂਪੂ ਲਾਉਣ ਤੋਂ ਬਾਅਦ ਦੋ-ਤਿੰਨ ਮਿੰਟ ਤਕ ਵਾਲਾਂ ਦੀ ਮਸਾਜ ਕਰੋ ਤੇ ਉਸ ਤੋਂ ਬਾਅਦ ਹੀ ਤਾਜ਼ਾ ਠੰਢੇ ਪਾਣੀ ਨਾਲ ਧੋਵੋ। ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਦੀ ਤੇਲ ਨਾਲ ਮਾਲਿਸ਼ ਕਰੋ। ਸਿਰ ‘ਚ ਤੇਲ ਦੀ ਮਾਲਿਸ਼ ਨਾਲ ਖ਼ੂਨ ਦਾ ਦੌਰਾ ਹੋਵੇਗਾ, ਜਿਸ ਨਾਲ ਤੁਹਾਡੇ ਵਾਲਾਂ ਨੂੰ ਮਜਬੂਤੀ ਮਿਲੇਗੀ। ਵਾਲਾਂ ਨੂੰ ਗਰਮ ਪਾਣੀ ਨਾਲ ਕਦੇ ਨਹੀਂ ਧੋਣਾ ਚਾਹੀਦਾ। ਇਸ ਨਾਲ ਵਾਲ ਖ਼ੁਸ਼ਕ ਹੋ ਜਾਣਗੇ। ਹਮੇਸ਼ਾ ਸਹੀ ਮਾਤਰਾ ‘ਚ ਹੀ ਸ਼ੈਂਪੂ ਦੀ ਵਰਤੋਂ ਕਰੋ, ਕਿਉਂਕਿ ਸ਼ੈਂਪੂ ਦੀ ਜ਼ਿਆਦਾਤਰ ਵਰਤੋਂ ਵੀ ਵਾਲਾਂ ਨੂੰ ਖ਼ਰਾਬ ਕਰ ਦਿੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਸ਼ੈਂਪੂ ਕਰਨ ਤੋਂ ਇਕ ਘੰਟਾ ਪਹਿਲਾਂ ਵਾਲਾਂ ਦੀ ਮਾਲਿਸ਼ ਕਰੋ, ਤਾਂ ਕਿ ਵਾਲਾਂ ਨੂੰ ਪੋਸ਼ਣ ਮਿਲ ਸਕੇ। ਸ਼ੈਂਪੂ ਨੂੰ ਥੋੜ੍ਹੇ ਜਿਹੇ ਪਾਣੀ ‘ਚ ਘੋਲ ਕੇ ਲਗਾਉਣ ਨਾਲ ਬਿਹਤਰ ਨਤੀਜੇ ਮਿਲਣਗੇ ਤੇ ਉਹ ਅੰਦਰ ਤਕ ਪਹੁੰਚ ਕੇ ਸਫ਼ਾਈ ਕਰ ਸਕੇਗਾ। ਵਾਲ ਧੋਂਦੇ ਸਮੇਂ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

     ਹਫ਼ਤੇ ‘ਚ ਕਿੰਨੀ ਵਾਰ  ਕਰੀਏ ਸ਼ੈਂਪੂ?

ਹਫ਼ਤੇ ‘ਚ ਕਿੰਨੀ ਵਾਰ ਸ਼ੈਂਪੂ ਕੀਤਾ ਜਾਵੇ, ਇਹ ਸਵਾਲ ਹਰ ਕਿਸੇ ਦੇ ਮਨ ‘ਚ ਉੱਠਦਾ ਹੈ। ਕਿਸੇ ਨੂੰ ਤੁਹਾਨੂੰ ਹਫ਼ਤੇ ‘ਚ ਦੋ ਵਾਰ ਤੇ ਕਿਸੇ ਨੇ ਤਿੰਨ ਵਾਰ ਸਿਰ ਧੋਣ ਦੀ ਸਲਾਹ ਦਿੱਤੀ ਹੋਵੇਗੀ। ਵਾਲਾਂ ਦੀਆਂ ਵੱਖ-ਵੱਖ ਕਿਸਮਾਂ ਲਈ ਜ਼ਰੂਰਤ ਅਲੱਗ ਹੁੰਦੀ ਹੈ। ਜਿਥੇ ਚਿਕਨਾਈ ਵਾਲਾਂ ਨੂੰ ਹਫ਼ਤੇ ‘ਚ ਤਿੰਨ ਵਾਰ, ਉੱਥੇ ਖ਼ੁਸ਼ਕ ਵਾਲਾਂ ਨੂੰ ਦੋ ਵਾਰ ਧੋਣ ਦੀ ਜ਼ਰੂਰਤ ਹੈ। ਹੁੰਮਸ ਭਰੇ ਮੌਸਮ ‘ਚ ਤੁਹਾਨੂੰ ਤਿੰਨ ਵਾਰ ਵਾਲ ਧੋਣੇ ਚਾਹੀਦੇ ਹਨ। ਅਜਿਹੇ ਮੌਸਮ ‘ਚ ਪਸੀਨੇ ਕਾਰਨ ਧੂੜ, ਗੰਦਗੀ ਤੁਹਾਡੇ ਸਕੈਲਪ ਨੂੰ ਲੱਗ ਕੇ ਵਾਲਾਂ ਨੂੰ ਕਾਫ਼ੀ ਗੰਦਾ ਕਰਦੇ ਹਨ।

ਸ਼ੈਂਪੂ ਕਰਨ ਤੋਂ ਬਾਅਦ ਸਾਰੇ ਵਾਲਾਂ ਨੂੰ ਤੌਲੀਏ ‘ਚ ਚੰਗੀ ਤਰ੍ਹਾਂ ਲਪੇਟੋ। ਇਸ ਨਾਲ ਵਾਧੂ ਪਾਣੀ ਨਿਕਲ ਜਾਵੇਗਾ। ਵਾਲਾਂ ਨੂੰ ਸੁਕਾਉਣ ਲਈ ਇਸ ਨੂੰ ਰਗੜਨ ਦੀ ਗ਼ਲਤੀ ਨਾ ਕਰੋ। ਜਦੋਂ ਵਾਲ ਸੁੱਕ ਜਾਣ ਜਾਂ ਬਿਲਕੁਲ ਹਲਕੇ ਗਿੱਲੇ ਰਹਿੰਦੇ ਹੋਣ ਤਾਂ ਵਾਲਾਂ ਨੂੰ ਚੌੜੇ ਦੰਦਾਂ ਵਾਲੀ ਕੰਘੀ ਨਾਲ ਵਾਹੋ। ਇਨ੍ਹਾਂ ਦੌਰਾਨ ਪਤਲੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਦੇ ਨਾ ਕਰੋ। ਇਸ ਨਾਲ ਇਹ ਟੁੱਟ ਕੇ ਝੜਨ ਲਗਦੇ ਹਨ। ਇਨ੍ਹਾਂ ਨੂੰ ਖ਼ੁਦ ਹੀ ਸੁੱਕਣ ਦਿਓ। ਸੁਕਾਉਣ ਲਈ ਕਦੇ ਹੇਅਰ ਡ੍ਰਾਇਰ ਦੀ ਵਰਤੋਂ ਨਾ ਕਰੋ। ਜੇ ਇਸ ਦੀ ਵਰਤੋਂ ਕਰਦੇ ਹੋ ਤਾਂ ਹਮੇਸ਼ਾ 10 ਇੰਚ ਦੀ ਦੂਰੀ ‘ਤੇ ਹੀ ਰੱਖੋ।

ਸ਼ੈਂਪੂ ਦੀ ਚੋਣ

ਤੁਹਾਡੇ ਵਾਲ ਚੀਕਣੇ ਹੋਣ ਜਾਂ ਖ਼ੁਸ਼ਕ, ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਮਾਰਕੀਟ ‘ਚ ਕਈ ਅਜਿਹੇ ਸ਼ੈਂਪੂ ਮਿਲ ਜਾਣਗੇ, ਜੋ ਕੈਮੀਕਲਜ਼ ਤੋਂ ਬਣੇ ਹੁੰਦੇ ਹਨ। ਇਹੋ ਜਿਹੇ ਸ਼ੈਂਪੂ ਤੁਹਾਡੇ ਵਾਲਾਂ ਦੇ ਕੁਦਰਤੀ ਤੇਲ ਨੂੰ ਨੁਕਸਾਨ ਪਹੁੰਚਾਉਂਦੇ ਹਨ। ਆਇਲੀ ਵਾਲਾਂ ਲਈ ਹਿਨਾ ਤੇ ਖ਼ੁਸ਼ਕ ਵਾਲਾਂ ਲਈ ਔਲੇ ਵਾਲੇ ਸ਼ੈਂਪੂ ਦੀ ਹੀ ਚੋਣ ਕਰੋ।

Leave a Reply

Your email address will not be published. Required fields are marked *