Sun. Feb 23rd, 2020

ਹਿਨਾ ਖਾਨ ਦੀ ਫਿਲਮ ‘Hacked’ ਦਾ ਟ੍ਰੇਲਰ ਰਿਲੀਜ਼ ….

1 min read

ਨਵੀਂ ਦਿੱਲੀ : ਛੋਟੇ ਪਰਦੇ ‘ਤੇ ਸੰਸਕਾਰੀ ਨੂੰਹ ਦੇ ਨਾਂ ਨਾਲ ਮਸ਼ਹੂਰ ਹਿਨਾ ਖਾਨ ਨੇ ਆਪਣੀ ਇੱਕ ਵੱਖਰੀ ਪਛਾਣ ਬਣੀ ਲਈ ਹੈ। ਜਿੱਥੇ ਬਿਗ ਬੌਸ ਦੇ ਘਰ ‘ਚ ਜਾਣ ਨਾਲ ਉਸ ਨੂੰ ਇੱਕ ਵੱਖਰੀ ਪਛਾਣ ਮਿਲੀ ਹੈ ਤਾਂ ਕਾਨਸ ਫਿਲਮ ਫੈਸਟੀਵਲ ‘ਚ ਪਹੁੰਚਣ ਵਾਲੀ ਉਹ ਪਹਿਲੀ ਟੀਵੀ ਸਟਾਰ ਬਣੀ ਹੈ। ਹੁਣ ਹਿਨਾ ਖਾਨ ਬਾਲੀਵੁੱਡ ‘ਚ ਕਦਮ ਰੱਖਣ ਜਾ ਰਹੀ ਹੈ। ਫਿਲਮ ‘ਹੈਕਡ’ ਨੂੰ ਲੈ ਕੇ ਹਿਨਾ ਕਾਫੀ ਚਰਚਾ ‘ਚ ਹੈ।

ਹਿਨਾ ਖਾਨ ਛੇਤੀ ਹੀ ਫਿਲਮ ਡਾਇਰੈਕਟਰ ਵਿਕਰਮ ਭੱਟ ਨਾਲ ਬਾਲੀਵੁੱਡ ‘ਚ ਆਪਣਾ ਪਹਿਲਾ ਕਦਮ ਰੱਖਣ ਲਈ ਤਿਆਰ ਹੈ। ਇਸ ਫਿਲਮ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਹਿਨਾ ਖਾਨ ਇਸ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਇਸ ਫਿਲਮ ਦਾ ਮੋਸ਼ਨ ਪੋਸਟਰ ਸਾਹਮਣੇ ਆਇਆ ਹੈ। ਇਸ ‘ਚ ਹਿਨਾ ਖਾਨ ਬਹੁਤ ਬੋਲਡ ਅਵਤਾਰ ਵਿੱਚ ਨਜ਼ਰ ਆ ਰਹੀ ਹੈ। ਵਿਕਰਮ ਭੱਟ ਦੀ ਫਿਲਮ ‘ਹੈਕਡ’ 7 ਫਰਵਰੀ 2020 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਹਿਨਾ ਖਾਨ ਤੋਂ ਇਲਾਵਾ ਰੋਹਨ ਸ਼ਾਹ, ਮੋਹਿਤ ਮਲਹੋਤਰਾ ਅਤੇ ਸਿਡ ਮੱਕੜ ਨਜ਼ਰ ਆਉਣਗੇ।

ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ‘ਚ ਵਿਖਾਇਆ ਗਿਆ ਹੈ ਕਿ ਕਿਵੇਂ 19 ਸਾਲ ਇੱਕ ਅਜਿਹਾ ਹੈਕਰ ਬਣ ਜਾਂਦਾ ਹੈ, ਜੋ ਸਮਾਜ ਲਈ ਖਤਰਾ ਸਾਬਿਤ ਹੋ ਜਾਂਦਾ ਹੈ। ਉਹ ਲੜਕੀਆਂ ਦੀ ਨਿੱਜੀ ਜਾਣਕਾਰੀਆਂ ਨੂੰ ਹੈ ਕਰਕੇ ਉਨ੍ਹਾਂ ਨਾਲ ਗਲਤ ਕੰਮ ਕਰਦਾ ਹੈ। ਇਸ ਹੈਕਰ ਦਾ ਸ਼ਿਕਾਰ ਹਿਨਾ ਖਾਨ ਵੀ ਹੋ ਜਾਂਦੀ ਹੈ। ਥ੍ਰੀਲਰ ਨਾਲ ਭਰਪੂਰ ਇਸ ਫਿਲਮ ‘ਚ ਹਿਨਾ ਖਾਨ ਸ਼ਾਨਦਾਰ ਐਕਟਿੰਗ ਕਰਦੀ ਨਜ਼ਰ ਆਈ ਹੈ। ਜ਼ਿਕਰਯੋਗ ਹੈ ਕਿ ਹਿਨਾ ਦਾ ਜਨਮ 2 ਅਕਤੂਬਰ 1987 ਨੂੰ ਸ੍ਰੀਨਗਰ ‘ਚ ਹੋਇਆ ਸੀ। ਹਿਨਾ ਨੇ 2009 ‘ਚ ਐਮਬੀਏ ਕੀਤਾ ਸੀ। ਦੱਸਣਯੋਗ ਹੈ ਕਿ ਹਿਨਾ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਆਏ ਦਿਨ ਫੈਨਜ਼ ਨਾਲ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *

Fashion

1 min read

ਹਰ ਨਵੇਂ ਸਾਲ ਦੀ ਤਰ੍ਹਾਂ, 2020 ਦੀ ਸ਼ੁਰੂਆਤ ਦੇ ਨਾਲ, ਫੈਸ਼ਨ ਜਗਤ ਵਿੱਚ ਅਣਗਿਣਤ ਨਵੇਂ ਰੁਝਾਨ ਆਏ ਹਨ. ਇਨ੍ਹੀਂ ਦਿਨੀਂ ਇੰਟਰਨੈਟ 'ਤੇ ਇਨ੍ਹਾਂ ਨਵੇਂ ਮੇਕਅਪ...

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...