ਕਾਮਿਆਂ ਨੇ ਨਾ ਕੀਤੀ ਸਫਾਈ ਤਾਂ ਨਾਲੇ ‘ਚ ਖ਼ੁਦ ਉਤਰ ਗਏ ਮੰਤਰੀ…

ਕਾਮਿਆਂ ਨੇ ਨਾ ਕੀਤੀ ਸਫਾਈ ਤਾਂ ਨਾਲੇ 'ਚ ਖ਼ੁਦ ਉਤਰ ਗਏ ਮੰਤਰੀ...

ਨਵੀਂ ਦਿੱਲੀ : ਗਵਾਲੀਅਰ ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਦੇ ਬਿਰਲਾ ਨਗਰ ਖੇਤਰ ਦੀ ਸਫਾਈ ਨਹੀਂ ਕੀਤੀ ਤਾਂ ਮੱਧ ਪ੍ਰਦੇਸ਼ ਦੇ ਖੁਰਾਕ ਸਿਵਲ ਸਪਲਾਈ ਮੰਤਰੀ ਪ੍ਰਦੁਮਣ ਸਿੰਘ ਤੋਮਰ ਖ਼ੁਦ ਐਤਵਾਰ ਸਵੇਰ ਤੱਕ ਗੰਦੇ ਪਾਣੀ ਨਾਲ ਭਰੇ ਨਾਲੇ ਵਿੱਚ ਹੇਠਾਂ ਉਤਰ ਆਏ ਅਤੇ ਬੇਲਚੇ ਨਾਲ ਚਿੱਕੜ ਕੱਢਣ ਲੱਗ ਪਏ।ਇਸ ਦੌਰਾਨ ਤੋਮਰ ਨੇ ਕਈ ਘੰਟੇ ਤਕ ਨਾਲੇ ਦੀ ਸਫਾਈ ਕੀਤੀ। ਉਨ੍ਹਾਂ ਨੇ ਹੱਥਾਂ ਅਤੇ ਪੈਰਾਂ ਨੂੰ ਚਿੱਕੜ ਤੋਂ ਬਚਾਉਣ ਲਈ ਦਸਤਾਨੇ ਅਤੇ ਜੁੱਤੇ ਵੀ ਨਹੀਂ ਪਾਏ ਸਨ। ਸਫਾਈ ਕਰਦੇ ਸਮੇਂ ਉਨ੍ਹਾਂ ਦਾ ਵੀਡੀਓ ਦੇਖਣਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਗਵਾਲੀਅਰ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਮਾਕਨ ਨਾਲੇ ਕੋਲ ਪਹੁੰਚ ਗਏ। ਉਨ੍ਹਾਂ ਨੇ ਗੜਬੜੀ ਲਈ ਜ਼ਿੰਮੇਵਾਰ ਤਿੰਨ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਤੇ ਉਨ੍ਹਾਂ ਨੂੰ ਤਿੱਖੇ ਸ਼ਬਦਾਂ ਚ ਤਾੜਿਆ।

   ਤੋਮਰ ਨੇ ਕਿਹਾ, ਬਿਰਲਾਨਗਰ ਦੀ ਨਵੀਂ ਕਲੋਨੀ ਦੀਆਂ ਔਰਤਾਂ ਨੇ ਮੈਨੂੰ ਸ਼ਿਕਾਇਤ ਕੀਤੀ ਸੀ ਕਿ ਨਾਲੀਆਂ ਦਾ ਗੰਦਾ ਪਾਣੀ ਘਰਾਂ ਵਿੱਚ ਦਾਖਲ ਹੋ ਰਿਹਾ ਹੈ। ਜਦੋਂ ਨਿਗਮ ਕਰਮਚਾਰੀ ਸਫਾਈ ਕਰਨ ਨਹੀਂ ਆਏ ਤਾਂ ਮੈਂ ਖੁੱਦ ਐਤਵਾਰ ਸਵੇਰੇ ਨਾਲੇ ਚ ਹੇਠਾਂ ਉਤਾਰ ਗਿਆ। ਲੋਕ ਇਸ ਮੁਸ਼ਕਲ ਕਾਰਨ ਬਿਮਾਰ ਹੋ ਰਹੇ ਹਨ ਤੇ ਮੈਂ ਲੋਕਾਂ ਦੇ ਦੁੱਖ ਨਹੀਂ ਦੇਖ ਸਕਦਾ।

    ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਧਾਨੀ ਦਿੱਲੀ ਬਹੁਤ ਪ੍ਰਦੂਸ਼ਿਤ ਹੋ ਗਈ ਹੈ। ਪ੍ਰਦੂਸ਼ਣ ਦੇ ਮਾਮਲੇ ਵਿਚ ਉਹ ਗਵਾਲੀਅਰ ਨੂੰ ਦਿੱਲੀ ਨਹੀਂ ਬਣਨ ਦੇਣਗੇ। ਤੋਮਰ ਨੇ ਕਿਹਾ ਕਿ ਇਸ ਘਟਨਾ ਨੂੰ ‘ਪਬਲੀਸਿਟੀ ਸਟੰਟ’ ਨਹੀਂ ਮੰਨਿਆ ਜਾਣਾ ਚਾਹੀਦਾ, ਕਿਉਂਕਿ ਮੈਂ ਸੜਕ ‘ਤੇ ਨਹੀਂ ਬਲਕਿ ਉਨ੍ਹਾਂ ਖੇਤਰਾਂ’ ਚ ਸਫਾਈ ਕਰ ਰਿਹਾ ਹਾਂ, ਜਿੱਥੇ ਸੱਚਮੁੱਚ ਗੰਦਗੀ ਹੈ।

Leave a Reply

Your email address will not be published. Required fields are marked *