‘ਦਿਮਾਗ ਕੁਝ ਸੋਚਦਾ ਹੈ, ਉਂਗਲਾਂ ਕੁਝ ਹੋਰ… ਹੁਣ ਮੈਨੂੰ ਰਿਟਾਇਰ ਹੋ ਜਾਣਾ ਚਾਹੀਦੈ’..

'ਦਿਮਾਗ ਕੁਝ ਸੋਚਦਾ ਹੈ, ਉਂਗਲਾਂ ਕੁਝ ਹੋਰ... ਹੁਣ ਮੈਨੂੰ ਰਿਟਾਇਰ ਹੋ ਜਾਣਾ ਚਾਹੀਦੈ'..

ਮੁੰਬਈ : ਬਾਲੀਵੁੱਡ ਦੇ ਸ਼ਾਂਹਸ਼ਾਹ ਯਾਨੀ ਅਮਿਤਾਭ ਬੱਚਨ ਸ਼ੂਟਿੰਗ ਕਰਦੇ-ਕਰਦੇ ਥੱਕ ਚੁੱਕੇ ਹਨ ਤੇ ਉਹ ਰਿਟਾਇਰ ਹੋਣਾ ਚਾਹੁੰਦੇ ਹਨ। ਅਜਿਹਾ ਅਸੀਂ ਨਹੀਂ ਕਹਿ ਰਹੇ ਹਾਂ ਬਲਕਿ ਰਿਟਾਇਰ ਹੋਣ ਦੀ ਇੱਛਾ ਖ਼ੁਦ ਅਮਿਤਾਭ ਨੇ ਟਵੀਟ ਰਾਹੀਂ ਦਿੱਤੀ ਹੈ। ਮਹਾਨਾਇਕ ਨੇ ਆਪਣੇ ਬਲਾਗ ‘ਚ ਲਿਖਿਆ ਹੈ ਕਿ ਉਨ੍ਹਾਂ ਦਾ ਸਰੀਰ ਹੁਣ ਥੱਕਣ ਲੱਗਾ ਹੈ, ਉਨ੍ਹਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ।
ਅਮਿਤਾਭ ਇਨ੍ਹਾਂ ਦਿਨੀਂ ਸੋਨੀ ਟੀਵੀ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਨਾਲ-ਨਾਲ ‘ਬ੍ਰਹਿਮਾਸਤਰ’ ਤੇ ‘ਚਿਹਰੇ’ ਦੀ ਸ਼ੂਟਿੰਗ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਅਮਿਤਾਭ ‘ਝੂੰਡ’ ਤੇ ‘ਗੁਲਾਬੋ ਸਿਤਾਬੋ’ ‘ਚ ਵੀ ਨਜ਼ਰ ਆਉਣ ਵਾਲੇ ਹਨ ਪਰ ਲੱਗਦਾ ਹੈ ਕਿ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਤੋਂ ਬਾਅਦ ਅਮਿਤਾਭ ਰਿਟਾਇਰਮੈਂਟ ਲੈ ਲੈਣਗੇ। ਅਮਿਤਾਭ ਨੇ ਆਪਣੇ ਬਲਾਗ ‘ਚ ਲਿਖਿਆ, ‘ਮੇਰਾ ਦਿਮਾਗ ਕੁਝ ਹੋਰ ਕਹਿ ਰਿਹਾ ਹੈ ਤੇ ਉਂਗਲੀਆਂ ਕੁਝ ਹੋਰ, ਇਹ ਇਕ ਸੰਦੇਸ਼ ਹੈ ਕਿ ਮੈਨੂੰ ਰਿਟਾਇਰ ਹੋ ਜਾਣਾ ਚਾਹੀਦਾ।’
ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਲ਼ਈ ਕਿਹਾ ਹੈ ਤੇ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ। ਆਪਣੇ ਬਲਾਗ ‘ਚ ਉਨ੍ਹਾਂ ਨੇ ਮਨਾਲੀ ਦੇ ਲੋਕਾਂ ਨੂੰ ਮਿਲਣ ਦੀ ਖੁਸ਼ੀ ਵੀ ਜਾਹਰ ਕੀਤੀ ਹੈ। ਨਾਲ ਹੀ ਰਿਟਾਇਰ ਹੋਣ ਦੀ ਇੱਛਾ ਜਾਹਿਰ ਕੀਤੀ ਹੈ।

Leave a Reply

Your email address will not be published. Required fields are marked *