Mon. Jan 20th, 2020

ਹਾੜੀ ਤੇ ਬਸੰਤ ਰੁੱਤ ਦੀਆਂ ਫ਼ਸਲਾਂ ਲਈ ਸੁਚੱਜਾ ਸਿੰਜਾਈ ਪ੍ਰਬੰਧ…

1 min read

 ਨਵੀਂ ਦਿੱਲੀ :  ਫ਼ਸਲੀ ਘਣਤਾ ਤੇ ਸਿੰਜਾਈ ਦੇ ਰਕਬੇ ‘ਚ ਵਾਧੇ ਕਾਰਨ ਪੰਜਾਬ ‘ਚ ਜ਼ਮੀਨਦੋਜ਼ ਪਾਣੀ ਦਾ ਪੱਧਰ ਡਿੱਗ ਰਿਹਾ ਹੈ, ਇਸ ਲਈ ਪਾਣੀ ਦੀ ਸੁਚੱਜੀ ਵਰਤੋਂ ਦੇ ਮੱਦੇਨਜ਼ਰ ਸਿੰਜਾਈ ਦੇ ਢੁੱਕਵੇਂ ਪ੍ਰਬੰਧਾਂ ਦੀ ਬੇਹੱਦ ਲੋੜ ਹੈ। ਹਾੜੀ ਤੇ ਬਸੰਤ ਰੁੱਤ ਦੀਆਂ ਫ਼ਸਲਾਂ ਲਈ ਸਿੰਜਾਈ ਦੇ ਪਹਿਲੂ ਤੋਂ ਪੀਏਯੂ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾ ਨਾਲ ਪਾਣੀ ਦੀ ਵੱਡੀ ਬੱਚਤ ਕੀਤੀ ਜਾ ਸਕਦੀ ਹੈ। ਕਣਕ ਦੀ ਬਿਜਾਈ 10 ਸੈਂਟੀਮੀਟਰ ਦੀ ਭਰਵੀਂ ਰੌਣੀ ਪਿੱਛੋਂ ਕਰੋ।

ਜਦੋਂ ਕਣਕ ਦੀ ਫ਼ਸਲ ਝੋਨੇ ਤੋਂ ਬਾਅਦ ਬੀਜਣੀ ਹੋਵੇ ਤਾਂ ਭਰਵੀਂ ਰੌਣੀ ਦੀ ਲੋੜ ਨਹੀਂ। ਜੇ ਕਣਕ ਦੀ ਬਿਜਾਈ ਪਿਛੇਤੀ ਹੋਵੇ ਤਾਂ ਝੋਨੇ ਦੀ ਖੜ੍ਹੀ ਫ਼ਸਲ ਵਿਚ, ਜ਼ਮੀਨ ਦੀ ਕਿਸਮ ਅਨੁਸਾਰ 5-10 ਦਿਨ ਪਹਿਲਾਂ ਰੌਣੀ ਕਰ ਦਿਓ। ਪਾਣੀ ਦੀ ਸੁਚੱਜੀ ਵਰਤੋਂ ਲਈ ਭਾਰੀਆਂ ਜ਼ਮੀਨਾਂ ‘ਚ 8 ਕਿਆਰੇ ਪ੍ਰਤੀ ਏਕੜ ਤੇ ਰੇਤਲੀਆਂ ਜ਼ਮੀਨਾਂ ‘ਚ 16 ਕਿਆਰੇ ਪ੍ਰਤੀ ਏਕੜ ਬਣਾਉ। ਕਣਕ ਨੂੰ ਪਹਿਲਾ ਪਾਣੀ ਹਲਕਾ ਦਿਓ। ਅਕਤੂਬਰ ਵਿਚ ਬੀਜੀ ਫ਼ਸਲ ਨੂੰ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਤੇ ਇਸ ਤੋਂ ਪਿੱਛੋਂ ਬੀਜੀ ਫ਼ਸਲ ਨੂੰ ਚਾਰ ਹਫ਼ਤੇ ਬਾਅਦ ਪਾਣੀ ਦਿਓ। ਬਾਅਦ ਦੇ ਪਾਣੀ ਬਿਜਾਈ ਦੇ ਸਮੇਂ ਅਨੁਸਾਰ ਦਿਓ।

ਹਲਕੀਆਂ ਜ਼ਮੀਨਾਂ ‘ਚ ਪਹਿਲੀ ਸਿੰਜਾਈ ਕੁਝ ਅਗੇਤੀ ਤੇ ਭਾਰੀਆਂ ਜ਼ਮੀਨਾਂ ਜਾਂ ਝੋਨੇ ਵਾਲੀਆਂ ਜ਼ਮੀਨਾਂ ‘ਚ ਸਿੰਜਾਈ ਪਿਛੇਤੀ ਕਰ ਦਿਓ। ਹਰ ਇਕ ਸੈਂਟੀਮੀਟਰ ਬਰਸਾਤ ਪਿੱਛੋਂ ਪਹਿਲਾ ਪਾਣੀ ਜਨਵਰੀ ਦੇ ਅਖ਼ੀਰ ਤਕ ਪੰਜ ਦਿਨ ਪਿਛੇਤਾ ਤੇ ਜਨਵਰੀ ਤੋਂ ਬਾਅਦ ਦੋ ਦਿਨ ਤਕ ਪਿਛੇਤਾ ਕਰ ਦਿਓ। ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਵਾਧੇ ਤੋਂ ਬਚਾਉਣ ਲਈ ਮਾਰਚ ਦੇ ਅਖ਼ੀਰ ਤਕ ਪਾਣੀ ਲਗਾਉ।

ਫ਼ਸਲ ਨੂੰ ਪਾਣੀ ਉਦੋਂ ਲਗਾਉ ਜਦੋਂ ਹਵਾ ਨਾ ਚੱਲਦੀ ਹੋਵੇ, ਤਾਂ ਕਿ ਫ਼ਸਲ ਡਿੱਗੇ ਨਾ। 5 ਦਸੰਬਰ ਤੋਂ ਬਾਅਦ ਬੀਜੀ ਗਈ ਫ਼ਸਲ ਨੂੰ 10 ਅਪ੍ਰੈਲ ਤਕ ਪਾਣੀ ਲਗਾਉਂਦੇ ਰਹੋ।ਜੌਆਂ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕਰੋ। ਬਿਜਾਈ ਤੋਂ ਬਾਅਦ 5-6 ਹਫ਼ਤੇ ਬਾਅਦ ਫ਼ਸਲ ਨੂੰ ਪਾਣੀ ਦਿਓ। ਪੰਜਾਬ ਦੇ ਦੱਖਣ-ਪੱਛਮੀ ਖ਼ੁਸ਼ਕ ਜ਼ਿਲ੍ਹਿਆਂ ‘ਚ ਇਕ ਪਾਣੀ ਜ਼ਿਆਦਾ ਦਿੱਤਾ ਜਾ ਸਕਦਾ ਹੈ।

ਅੱਧ ਫਰਵਰੀ ‘ਚ ਬੀਜੀ ਕਮਾਦ ਦੀ ਫ਼ਸਲ ਨੂੰ ਅਪ੍ਰੈਲ ਤੋਂ ਜੂਨ ਮਹੀਨੇ ਤਕ 7-12 ਦਿਨਾਂ ਦੇ ਵਕਫ਼ੇ ‘ਤੇ ਪਾਣੀ ਦਿੰਦੇ ਰਹੋ। ਬਾਰਸ਼ ਨੂੰ ਧਿਆਨ ‘ਚ ਰੱਖਦੇ ਹੋਏ ਪਾਣੀ ਦੇਣ ਦਾ ਵਕਫ਼ਾ ਘਟਾਇਆ-ਵਧਾਇਆ ਜਾ ਸਕਦਾ ਹੈ। ਜੇ ਖੇਤ ‘ਚ ਵਧੇਰੇ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਦੇਵੋ। ਸਰਦੀਆਂ (ਨਵੰਬਰ-ਜਨਵਰੀ) ਵਿਚ ਕਮਾਦ ਨੂੰ ਇਕ ਮਹੀਨੇ ਦੇ ਵਕਫ਼ੇ ‘ਤੇ ਪਾਣੀ ਲਗਾਓ। ਫ਼ਸਲ ਨੂੰ ਕੋਰ੍ਹੇ ਤੋਂ ਬਚਾਉਣ ਲਈ ਇਕ ਪਾਣੀ ਦਸੰਬਰ ਦੇ ਅੱਧ ਵਿਚ ਤੇ ਇਕ ਪਾਣੀ ਜਨਵਰੀ ਦੇ ਪਹਿਲੇ ਹਫ਼ਤੇ ਲਗਾਓ।

ਦੋ ਕਤਾਰੀ ਵਿਧੀ ਨਾਲ ਬੀਜੇ (20 ਸੈਂਟੀਮੀਟਰ ਡੂੰੰਘੀ) ਕਮਾਦ, ਜਿਸ ਵਿਚ ਡਰਿੱਪਰ ਤੋਂ ਡਰਿੱਪਰ ਦਾ ਫ਼ਾਸਲਾ 30 ਤੇ ਲੇਟਰਲ ਦਾ ਫ਼ਾਸਲਾ 150 ਸੈਂਟੀਮੀਟਰ ਹੋਵੇ, ਨੂੰ ਅਪ੍ਰੈਲ ਤੋਂ ਜੂਨ ਦੌਰਾਨ ਹਰ ਤੀਜੇ ਦਿਨ 120 ਮਿਨਟ ਲਈ ਪਾਣੀ ਦੇਣਾ ਚਾਹੀਦਾ ਹੈ। ਜੁਲਾਈ-ਅਗਸਤ, ਸਤੰਬਰ-ਅਕਤੂਬਰ ਤੇ ਨਵੰਬਰ-ਦਸੰਬਰ ਵਿਚ ਹਰ ਤੀਜੇ ਦਿਨ ਕ੍ਰਮਵਾਰ 100, 80 ਤੇ 60 ਮਿਨਟ ਲਈ ਸਿੰਜਾਈ ਕਰੋ। ਪਾਣੀ ਦੀ ਬਚਤ ਕਰਨ ਲਈ ਖੇਤ ਪੱਧਰਾ ਕਰਨ ਵਾਸਤੇ ਲੇਜ਼ਰ ਕਰਾਹੇ ਦੀ ਵਰਤੋਂ ਕਰੋ। ਕਣਕ, ਸੂਰਜਮੁਖੀ, ਛੋਲੇ, ਕਮਾਦ, ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਬੈੱਡਾਂ ‘ਤੇ ਕਰਨ ਨਾਲ ਪਾਣੀ ਦੀ ਕਾਫ਼ੀ ਬੱਚਤ ਕੀਤੀ ਜਾ ਸਕਦੀ ਹੈ।

ਕਰਨੌਲੀ : ਕਰਨੌਲੀ ਦੀ ਬਿਜਾਈ ਵੱਤਰ ਆਉਣ ਤੇ ਕਰੋ। ਫ਼ਸਲ ਨੂੰ ਹਲਕੇ ਅਤੇ ਛੇਤੀ ਪਾਣੀ ਦਿੰਦੇ ਰਹੋ।

ਧਨੀਆ : ਪਹਿਲਾ ਪਾਣੀ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਦਿਓ। ਧਨੀਏ ਦੀ ਫ਼ਸਲ ਨੂੰ 2-3 ਪਾਣੀ ਹੀ ਦੇਣੇ ਚਾਹੀਦੇ ਹਨ। ਲੋੜ ਅਨੁਸਾਰ ਫ਼ਸਲ ਨੂੰ ਫੁੱਲ ਪੈਣ ਤੇ ਬੀਜ ਆਉਣ ਸਮੇਂ ਪਾਣੀ ਦਿਓ।

ਸੌਂਫ ਤੇ ਸੋਏ : ਬਿਜਾਈ ਰੌਣੀ ਤੋਂ ਬਾਅਦ ਕਰੋ। ਪਹਿਲਾ ਪਾਣੀ ਬਿਜਾਈ ਤੋਂ 10-15 ਦਿਨ ਬਾਅਦ ਦਿਓ, ਇਸ ਤੋਂ ਬਾਅਦ ਲੋੜ ਅਨੁਸਾਰ ਪਾਣੀ ਲਗਾਉ।

 ਮੇਥੇ : ਬਿਜਾਈ ਰੌਣੀ ਤੋਂ ਬਾਅਦ ਕਰੋ। ਫ਼ਸਲ ਨੂੰ ਪੱਕਣ ਤਕ 3-4 ਪਾਣੀਆਂ ਦੀ ਲੋੜ ਪੈਂਦੀ ਹੈ।

-ਮੈਂਥਾ : ਬਿਜਾਈ ਰੌਣੀ ਤੋਂ ਬਾਅਦ ਕਰੋ। ਫ਼ਸਲ ਨੂੰ ਛੇਤੀ ਪਰ ਹਲਕਾ ਪਾਣੀ ਲਗਾਉਂਦੇ ਰਹੋ। ਮਾਰਚ ਅੰਤ ਤਕ ਫ਼ਸਲ ਨੂੰ 10 ਦਿਨ ਦੇ ਵਕਫ਼ੇ ‘ਤੇ ਪਾਣੀ ਦਿੰਦੇ ਰਹੋ। ਫਿਰ ਬਾਰਿਸ਼ਾਂ ਸ਼ੁਰੂ ਹੋਣ ਤਕ 5-6 ਦਿਨ ਦੇ ਵਕਫ਼ੇ ‘ਤੇ ਪਾਣੀ ਦਿਓ।

ਬਰਸੀਮ : ਪਹਿਲਾ ਪਾਣੀ ਹਲਕੀਆਂ ਜ਼ਮੀਨਾਂ ਵਿਚ 3-5 ਦਿਨਾਂ ਪਿੱਛੋਂ ਅਤੇ ਭਾਰੀਆਂ ਜ਼ਮੀਨਾਂ ਵਿਚ 6-8 ਦਿਨਾਂ ਪਿੱਛੋਂ ਲਗਾਓ। ਇਸ ਤੋਂ ਬਾਅਦ ਵਾਲੇ ਪਾਣੀ ਗਰਮੀਆਂ ਵਿਚ 8-0 ਦਿਨਾਂ ਪਿੱਛੋਂ ਅਤੇ ਸਰਦੀਆਂ ਵਿਚ 10-15 ਦਿਨਾਂ ਪਿੱਛੋਂ ਦਿੰਦੇ ਰਹਿਣਾ ਚਾਹੀਦਾ ਹੈ।

ਜਵੀਂ : ਜਵੀਂ ਨੂੰ ਰੌਣੀ ਸਮੇਤ 3-4 ਪਾਣੀਆਂ ਦੀ ਲੋੜ ਹੁੰਦੀ ਹੈ।

ਲੂਸਣ : ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨਾ ਪਿੱਛੋਂ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਵਾਲੇ ਪਾਣੀ 15-30 ਦਿਨ ਦੇ ਵਕਫ਼ੇ ‘ਤੇ ਦਿੰਦੇ ਰਹਿਣਾ ਚਾਹੀਦਾ ਹੈ।

ਰਾਈ ਘਾਹ : ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਗਾਉ। ਦੂਸਰਾ ਪਾਣੀ ਬਿਜਾਈ ਤੋਂ ਕਰੀਬ 4-5 ਦਿਨਾਂ ਬਾਅਦ ਅਤੇ ਇਸ ਤੋਂ ਬਾਅਦ 10 ਦਿਨ ਦੇ ਵਕਫ਼ੇ ‘ਤੇ ਲੋੜ ਅਨੁਸਾਰ ਪਾਣੀ ਦਿੰਦੇ ਰਹੋ।

ਸੇਂਜੀ : ਬਿਜਾਈ ਰੌਣੀ ਤੋਂ ਬਾਅਦ ਕਰੋ। ਸੇਂਜੀ ਵਾਸਤੇ 2-3 ਪਾਣੀ ਕਾਫ਼ੀ ਹੁੰਦੇ ਹਨ।

ਰਾਇਆ : ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕਰੋ। ਦੂਸਰਾ ਪਾਣੀ ਫੁੱਲ ਪੈਣ ‘ਤੇ ਦਿਓ। ਜੇ ਕੋਰ੍ਹਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ।

ਗੋਭੀ ਸਰ੍ਹੋਂ : ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕਰੋ। ਦੂਸਰਾ ਪਾਣੀ ਦਸੰਬਰ ਦੇ ਅਖ਼ੀਰ ਜਾਂ ਜਨਵਰੀ ਦੇ ਸ਼ੁਰੂ ਵਿਚ ਦੇਵੋ। ਤੀਸਰੀ ਸਿੰਜਾਈ ਫਰਵਰੀ ਦੇ ਦੂਜੇ ਪੰਜਰਵਾੜੇ ਦੌਰਾਨ ਕਰੋ।

ਸੂਰਜਮੁਖੀ : ਸੂਰਜਮੁਖੀ ਦੀ ਫ਼ਸਲ ਨੂੰ ਮੌਸਮ ਅਤੇ ਮਿੱਟੀ ਦੀ ਕਿਸਮ ਅਨੁਸਾਰ 6-9 ਸਿੰਜਾਈਆਂ ਦੀ ਲੋੜ ਪੈਂਦੀ ਹੈ। ਪੱਧਰੀ ਬਿਜਾਈ ਲਈ ਪਹਿਲਾ ਪਾਣੀ ਬਿਜਾਈ ਤੋਂ ਇਕ ਮਹੀਨੇ ਬਾਅਦ ਦਿਓ। ਮਾਰਚ ਵਿਚ ਸਿੰਜਾਈ ਦਾ ਵਕਫ਼ਾ ਦੋ ਹਫ਼ਤੇ ਅਤੇ ਅਪ੍ਰੈਲ-ਮਈ ਦੌਰਾਨ 8-10 ਦਿਨ ਰੱਖੋ। ਕਟਾਈ ਤੋਂ 12-14 ਦਿਨ ਪਹਿਲਾਂ ਫ਼ਸਲ ਨੂੰ ਪਾਣੀ ਦੇਣਾ ਬੰਦ ਕਰ ਦੇਵੋ।

ਤੋਰੀਆ : ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕਰੋ। ਫੁੱਲ ਪੈਣ ਸਮੇਂ ਇਕ ਸਿੰਜਾਈ ਕੀਤੀ ਜਾ ਸਕਦੀ ਹੈ।

ਛੋਲੇ : ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕਰੋ। ਇਕ ਪਾਣੀ ਅੱਧ ਦਸੰਬਰ ਤੋਂ ਅੰਤ ਜਨਵਰੀ ਵਿਚ ਦੇਣਾ ਚਾਹੀਦਾ ਹੈ। ਭਾਰੀਆਂ ਜ਼ਮੀਨਾਂ, ਖ਼ਾਸ ਕਰਕੇ ਝੋਨੇ ਪਿੱਛੋਂ ਬੀਜੇ ਛੋਲਿਆਂ ਨੂੰ ਪਾਣੀ ਬਿਲਕੁਲ ਨਹੀਂ ਲਗਾਉਣਾ ਚਾਹੀਦਾ।

ਮਸਰ : ਬਿਜਾਈ ਵੱਤਰ ਆਉਣ ‘ਤੇ ਕਰੋ। ਪਹਿਲਾ ਪਾਣੀ ਬਿਜਾਈ ਤੋਂ 4-6 ਹਫ਼ਤੇ ਬਾਅਦ ਮੀਂਹ ਨੂੰ ਧਿਆਨ ‘ਚ ਰੱਖਦੇ ਹੋਏ ਲਗਾਉ। ਦੂਜਾ ਪਾਣੀ ਫੁੱਲ ਜਾਂ ਫਲੀਆਂ ਪੈਣ ਸਮੇਂ ਲਗਾਉ।

ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਰੌਣੀ ਤੋਂ ਬਾਅਦ ਕਰੋ। ਮੀਂਹ ਤੇ ਮੌਸਮ ਅਨੁਸਾਰ ਪਹਿਲਾ ਪਾਣੀ ਬਿਜਾਈ ਤੋਂ 25-30 ਦਿਨਾਂ ਬਾਅਦ ਲਗਾਉ। ਇਸ ਤੋਂ ਅਗਲੇ ਪਾਣੀ 10 ਅਪ੍ਰੈਲ ਤਕ ਦੋ ਹਫ਼ਤੇ ਦੇ ਵਕਫ਼ੇ ਅਤੇ ਫਿਰ ਫ਼ਸਲ ਪੱਕਣ ਤਕ ਇਕ ਹਫ਼ਤੇ ਦੇ ਵਕਫ਼ੇ ਤੇ ਲਗਾਉਂਦੇ ਰਹੋ।

ਦਾਣੇ ਪੈਣ ਵੇਲੇ ਜ਼ਿਆਦਾ ਤਾਪਮਾਨ ਤੋਂ ਬਚਾਅ ਲਈ ਫ਼ਸਲ ਨੂੰ ਪਾਣੀ ਦਿੰਦੇ ਰਹੋ। ਜਿੱਥੇ ਤੁਪਕਾ ਸਿੰਜਾਈ ਪ੍ਰਣਾਲੀ ਪਲਾਸਟਿਕ ਮਲਚ ਸਮੇਤ ਸਥਾਪਿਤ ਕੀਤੀ ਗਈ (ਡਰਿੱਪਰ ਫ਼ਾਸਲਾ 30 ਸੈਂਟੀਮੀਟਰ ਤੇ ਲੇਟਰਲ ਥਾਂ ਦਾ ਫ਼ਾਸਲਾ 60 ਸੈਂਟੀਮੀਟਰ) ਹੈ, ਉੱਥੇ ਫਰਵਰੀ ਮਹੀਨੇ ਦੌਰਾਨ 20 ਮਿਨਟ ਲਈ ਇਕ ਦਿਨ ਛੱਡ ਕੇ ਪਾਣੀ ਦਿਓ। ਮਾਰਚ, ਅਪ੍ਰੈਲ ਤੇ ਮਈ ਵਿਚ ਕ੍ਰਮਵਾਰ 64, 120 ਤੇ 130 ਮਿਨਟ ਲਈ ਇਕ ਦਿਨ ਛੱਡ ਕੇ ਪਾਣੀ ਦਿਓ।

Leave a Reply

Your email address will not be published. Required fields are marked *

Fashion

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...

1 min read

ਨਵੀਂ ਦਿੱਲੀ : ਅਦਾਕਾਰਾ ਅਤੇ ਸੰਸਦ ਮੈਂਬਰ ਨੁਸਰਤ ਜਹਾਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਨੁਸਰਤ ਜਹਾਂ ਦੀ ਕਾਫੀ ਫੈਨ ਫਾਲੋਇੰਗ ਹੈ, ਇਸ ਲਈ ਉਨ੍ਹਾਂ ਦੀ ਫੋਟੋ ਸ਼ੇਅਰ ਕਰਦਿਆਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ।ਹੁਣ ਨੁਸਰਤ ਨੇ ਆਪਣੀ ਸਾੜੀ ਚ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸ ਵਿਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਨੁਸਰਤ ਬਨਾਰਸੀ ਸਾੜੀ ਪਹਿਨੀ ਹੋਈ ਇਨ੍ਹਾਂ ਫੋਟੋਆਂ ਚ ਦਿਖਾਈ ਦੇ ਰਹੀ ਹੈ। ਨੁਸਰਤ ਸਾੜੀ ਦੇ ਨਾਲ ਬਹੁਤ ਹਲਕਾ ਮੇਕਅਪ ਕੀਤਾ ਹੈ।ਨੁਸਰਤ ਨੇ ਪਤੀ ਨਿਖਿਲ ਜੈਨ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਹੈ।  ਇਸ ਫੋਟੋ ਵਿੱਚ ਨੁਸਰਤ ਨੇ ਲਹਿੰਗਾ ਪਾਇਆ ਹੋਇਆ ਹੈ ਜਦੋਂ ਕਿ ਨਿਖਿਲ ਨੇ ਗੂੜ੍ਹੇ ਨੀਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਦੱਸ ਦੇਈਏ ਕਿ ਨੁਸਰਤ ਜਹਾਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਸੰਸਦ ਮੈਂਬਰ ਬਣਨ ਤੋਂ ਬਾਅਦ ਨੁਸਰਤ ਨੇ 19 ਜੂਨ ਨੂੰ ਨਿਖਿਲ ਜੈਨ ਨਾਲ ਵਿਆਹ ਕਰਵਾ ਲਿਆ ਸੀ। ਨੁਸਰਤ ਅਕਸਰ ਆਪਣੀ ਫੋਟੋ ਨੂੰ ਲੈ ਕੇ ਚਰਚਾ 'ਚ ਰਹਿੰਦੀ ਹਨ।