ਸੋਸ਼ਲ ਮੀਡੀਆ ਤੋਂ ਕੁੜੀਆਂ ਨੂੰ ਖਤਰਾ, ਲੱਗ ਸਕਦੀ ਹੈ ਇਹ ਬਿਮਾਰੀ…….

ਸੋਸ਼ਲ ਮੀਡੀਆ ਤੋਂ ਕੁੜੀਆਂ ਨੂੰ ਖਤਰਾ, ਲੱਗ ਸਕਦੀ ਹੈ ਇਹ ਬਿਮਾਰੀ.......

ਨਵੀਂ ਦਿੱਲੀ : ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜਿ਼ੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਹਰ ਕੋਹੀ ਆਪਣਾ ਜਿ਼ਆਦਾ ਤੋਂ ਜਿ਼ਆਦਾ ਸਮਾਂ ਇਸੇ `ਤੇ ਲੰਘਾਉਣਾ ਪਸੰਦ ਕਰਦਾ ਹੈ। ਪਰ ਹੁਣੇ ਹੀ ਸੋਸ਼ਲ ਮੀਡੀਆ ਨੂੰ ਲੈ ਕੇ ਇਕ ਅਜਿਹੀ ਖੋਜ਼ ਹੋਈ ਹੈ ਜਿਸ ਨੂੰ ਸੁਣਕੇ ਕੁੜੀਆਂ ਹੈਰਾਨ ਹੋ ਜਾਣਗੀਆਂ। ਇਸ ਖੋਜ ਦੀ ਰਿਪੋਰਟ ਅਨੁਸਾਰ ਜੇਕਰ ਕੁੜੀਆਂ ਸੋਸ਼ਲ ਮੀਡੀਆ `ਤੇ ਆਪਣਾ ਜਿ਼ਆਦਾ ਸਮਾਂ ਬਤੀਤ ਕਰਦੀਆਂ ਹਨ ਤਾਂ ਡਿਪਰੈਸ਼ਨ ਦਾ ਸਿ਼ਕਾਰ ਹੋ ਸਕਦੀਆਂ ਹਨ। ਇਸ ਦੀ ਵਰਤੋਂ ਨਾਲ ਡਿਪਰੈਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ।

ਨਿਊਜ਼ ਏਜੰਸੀ ਸਿਨਹੁਆ ਦੀ ਇਕ ਰਿਪੋਰਟ ਮੁਤਾਬਕ ਯੂਨੀਵਰਸਿਟੀ ਕਾਲਜ ਲੰਡਨ (ਯੂਸੀਐਲ) ਦੀ ਯਵੋਨਨੇ ਕੇਲੀ `ਚ ਇਹ ਖੋਜ ਕੀਤੀ ਗਈ ਹੈ। ਜਿਸ `ਚ ਖੋਜ ਕਰਤਾਵਾਂ ਨੇ ਇਹ ਪਾਇਆ ਕਿ ਲਗਭਗ 40 ਫੀਸਦੀ ਲੜਕੀਆਂ ਜੋ ਸੋਸ਼ਲ ਮੀਡੀਆ `ਤੇ ਇਕ ਦਿਨ `ਚ ਪੰਜ ਘੰਟੇ ਤੋਂ ਜਿ਼ਆਦਾ ਸਮਾਂ ਬਤੀਤ ਕਰਦਿਆਂ ਹਨ ਉਨ੍ਹਾਂ `ਚ ਡਿਪਰੈਸ਼ਨ ਦੇ ਲੱਛਣ ਦਿਖਾਈ ਦਿੰਦੇ ਹਨ। ਉਥੇ ਇਹ ਦਰ ਮੁੰਡਿਆਂ `ਚ ਬਹੁਤ ਘੱਟ ਪਾਈ ਗਈ ਹੈ। ਇਨ੍ਹਾਂ `ਚ ਲੜਕੇ 15 ਫੀਸਦੀ ਤੋਂ ਵੀ ਘਟ ਹਨ। ਇਸ `ਚ 14 ਸਾਲ ਦੀ ਉਮਰ ਦੇ 11000 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।

Leave a Reply

Your email address will not be published. Required fields are marked *