Sun. Feb 23rd, 2020

ਇੰਨਾ ਮੋਟਾ ਸੀ ਅੱਤਵਾਦੀ ਕਿ ਟਰੱਕ ‘ਚ ਪਾ ਕੇ ਲਿਜਾਣਾ ਪਿਆ ਜੇਲ੍ਹ….

1 min read

ਨਵੀਂ ਦਿੱਲੀ : ਕਦੀ ਦੁਨੀਆ ਦੇ ਸਭ ਤੋਂ ਖੂੰਖਾਰ ਅੱਤਵਾਦੀ ਸੰਗਠਨਾਂ ‘ਚ ਸ਼ਮਾਲ ਇਸਲਾਮਿਕ ਸਟੇਟ ਯਾਨੀ ISIS ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਹਾਲ ਹੀ ‘ਚ ISIS ਦੇ ਅੱਤਵਾਦੀਆਂ ਨੂੰ ਇਰਾਕ ਦੇ ਮੋਸੁਲ ਸ਼ਹਿਰ ‘ਚ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚ ਸ਼ਿਫਾ ਅਲ-ਨਿਮਾ (Shifa al-Nima) ਵੀ ਸ਼ਾਮਲ ਸੀ। ਸ਼ਿਫਾ ਸ਼ੁਰੂ ਤੋਂ ISIS ਨਾਲ ਜੁੜਿਆ ਸੀ। ਉਸ ਦਾ ਕੰਮ ਸੀ ਆਪਣੇ ਭਾਸ਼ਣਾਂ ਜ਼ਰੀਏ ਅੱਤਵਾਦੀਆਂ ਨੂੰ ਤਿਆਰ ਕਰਨ ਤੇ ਉਨ੍ਹਾਂ ਦੇ ਦਿਮਾਗ਼ ‘ਚ ਜ਼ਿਹਰ ਘੋਲਣਾ। Shifa al-Nima ਨੇ ਕਿਹਾ ਸੀ ਕਿ ਅੱਤਵਾਦੀਆਂ ਦਾ ਔਰਤਾਂ ਨਾਲ ਜਬਰ ਜਨਾਹ ਕਰਨਾ ਗ਼ਲਤ ਨਹੀਂ ਹੈ। ਲਿਹਾਜ਼ਾ ਸ਼ਿਫਾ ਕਰੀਬ 135 ਕਿੱਲੋ ਵਜ਼ਨੀ ਸੀ।

ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਤੋਂ ਬਿਸਤਰੇ ਤੋਂ ਉੱਠ ਵੀ ਨਹੀਂ ਸੀ ਹੋ ਰਿਹਾ। ਅਖੀਰ ਟਰੱਕ ‘ਚ ਪਾ ਕੇ ਉਸ ਨੂੰ ਜੇਲ੍ਹ ਤਕ ਲਿਜਾਇਆ ਗਿਆ। ISIS ਦੇ ਅੱਤਵਾਦੀ ਉਸ ਨੂੰ ਜੱਬਾ ਦਿ ਜੇਹਾਦੀ ਕਹਿੰਦੇ ਸਨ।ਇਰਾਕ ਦੀ SWAT ਟੀਮ ਨੇ ਇੱਥੇ ਛਾਪਾ ਮਾਰਿਆ ਸੀ। ਸ਼ੁਰੂ ‘ਚ ਸ਼ਿਫਾ ਨੂੰ ਕਾਰ ‘ਚ ਲਿਜਾਣ ਦੀ ਕੋਸ਼ਿਸ਼ ਹੋਈ ਪਰ ਨਾਕਾਮ ਰਹੇ। Shifa al-Nima ਬਾਰੇ ਇਰਾਕ ਤੇ ਇਜ਼ਾਰਈਲ ਦੀਆਂ ਅਖ਼ਬਾਰਾਂ ‘ਚ ਵਿਸਤਾਰ ਨਾਲ ਛਪਿਆ ਹੈ। ਲਿਖਿਆ ਗਿਆ ਹੈ ਕਿ Shifa al-Nima ਆਪਣੇ ਭਾਸ਼ਣਾ ‘ਚ ISIS ਦੇ ਹਰ ਗ਼ਲਤ ਕੰਮ ਨੂੰ ਇਸਲਾਮ ਦੇ ਹਿਸਾਬ ਨਾਲ ਸਹੀ ਕਰਾਰ ਦਿੰਦਾ ਸੀ।

Shifa al-Nima ਬਾਰੇ ਤਹਿਕੀਕਾਤ ਕਰ ਚੁੱਕੇ ਬ੍ਰਿਟਿਸ਼ ਐਕਟੀਵਿਸਟ ਮਾਜਿਦ ਨਵਾਜ਼ ਅਨੁਸਾਰ, Shifa al-Nima ਨੂੰ ਸ਼ੁਰੂ ਤੋਂ ISIS ਦਾ ਵੱਡਾ ਲੀਡਰ ਮੰਨਿਆ ਗਿਆ। ਉਹੀ ਫ਼ਤਵੇ ਜਾਰੀ ਕਰਦਾ ਸੀ ਜਿਸ ਤੋਂ ਬਾਅਦ ਅੱਤਵਾਦੀ ਖੁੱਲ੍ਹ ਕੇ ਕਤਲੇਆਮ ਮਚਾਉਂਦੇ ਸਨ। Shifa al-Nima ਦਾ ਫੜਿਆ ਜਾਣਾ ਅੱਤਵਾਦੀ ਸੰਗਠਨ ਲਈ ਵੱਡਾ ਝਟਕਾ ਹੈ ਕਿਉਂਕਿ ਮੰਨਿਆ ਜਾ ਰਿਹਾ ਸੀ ਕਿ ਬਗਦਾਦੀ ਦੀ ਮੌਤ ਤੋਂ ਬਾਅਦ ਵੀ ਅੱਤਵਾਦੀ ਸੰਗਠਨ ਮੁੜ ਖੜ੍ਹਾ ਹੋ ਸਕਦਾ ਹੈ। ਬੀਤੇ ਦਿਨੀੰ ਈਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਵੀ ਆਈਐੱਸ ਨੇ ਕਿਹਾ ਸੀ ਕਿ ਅਮਰੀਕਾ ਦਾ ਇਹ ਕਦਮ ਉਸ ਦੇ ਲਈ ਫਾਇਦੇਮੰਦ ਹੋਵੇਗਾ।

Leave a Reply

Your email address will not be published. Required fields are marked *

Fashion

1 min read

ਹਰ ਨਵੇਂ ਸਾਲ ਦੀ ਤਰ੍ਹਾਂ, 2020 ਦੀ ਸ਼ੁਰੂਆਤ ਦੇ ਨਾਲ, ਫੈਸ਼ਨ ਜਗਤ ਵਿੱਚ ਅਣਗਿਣਤ ਨਵੇਂ ਰੁਝਾਨ ਆਏ ਹਨ. ਇਨ੍ਹੀਂ ਦਿਨੀਂ ਇੰਟਰਨੈਟ 'ਤੇ ਇਨ੍ਹਾਂ ਨਵੇਂ ਮੇਕਅਪ...

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...