ਰੇਖਾ ਨੇ ਸ਼ਰੇਆਮ ਰਣਬੀਰ ਨੂੰ ਕਿਹਾ ਆਲੀਆ ਦਾ ਲਵਰ,

ਰੇਖਾ ਨੇ ਸ਼ਰੇਆਮ ਰਣਬੀਰ ਨੂੰ ਕਿਹਾ ਆਲੀਆ ਦਾ ਲਵਰ,

ਮੁੰਬਈ:  ਐਤਵਾਰ ਨੂੰ ਹੋਏ ਆਈਫਾ ਐਵਾਰਡਜ਼ 2019 ਵਿੱਚ ਰੇਖਾ ਨੇ ਆਪਣੀ ਹਾਜ਼ਰੀ ਨਾਲ ਸਮਾਂ ਬੰਨ੍ਹ ਦਿੱਤਾ। ਇਸ ਤੋਂ ਇਲਾਵਾ ਰੇਖਾ ਨੇ ਸਟੇਜ ਉੱਤੇ ਕੁੱਝ ਅਜਿਹਾ ਕਿਹਾ ਜਿਸ ਦੀ ਵਜ੍ਹਾ ਕਰਕੇ ਆਲੀਆ ਭੱਟ ਸ਼ਰਮਾ ਗਈ। ਦਰਅਸਲ ਰੇਖਾ 20 ਸਾਲਾਂ ਵਿੱਚ ਬੈਸਟ ਮੇਲ ਅਦਾਕਾਰ ਦੇ ਐਵਾਰਡ ਦੇ ਨਾਮ ਦਾ ਐਲਾਨ ਕਰਨ ਆਈ। ਰਣਬੀਰ ਕਪੂਰ ਨੂੰ 20 ਸਾਲਾਂ ਵਿੱਚ ਬੈਸਟ ਮੇਲ ਅਦਾਕਾਰ ਦਾ ਐਵਾਰਡ ਦਿੱਤਾ ਗਿਆ।

ਰਣਬੀਰ ਦੇ ਨਾਮ ਦਾ ਐਲਾਨ ਕਰਨ ਤੋਂ ਪਹਿਲਾਂ ਰੇਖਾ ਨੇ ਉਨ੍ਹਾਂ ਦੀ ਜੱਮਕੇ ਤਾਰੀਫ ਕੀਤੀ। ਰੇਖਾ ਨੇ ਕਿਹਾ ਕਿ ਉਹ ਬਹੁਤ ਚੰਗੇ ਬੇਟੇ ਹਨ, ਬਹੁਤ ਚੰਗੇ ਕਲੀਗ ਹਨ, ਬਹੁਤ ਚੰਗੇ ਭਰਾ ਹਨ, ਬਹੁਤ ਚੰਗੇ ਅਦਾਕਾਰ ਹਨ ਅਤੇ ਉਸ ਤੋਂ ਵੀ ਵੱਡੀ ਗੱਲ ਬਹੁਤ ਚੰਗੇ ਇੰਸਾਨ ਹਨ, ਇਸ ਤੋਂ ਬਾਅਦ ਰੇਖਾ ਨੇ ਰਣਬੀਰ ਦੇ ਨਾਮ ਦਾ ਐਲਾਨ ਕੀਤਾ।

ਹਾਲਾਂਕਿ ਰਣਬੀਰ ਐਵਾਰਡ ਫੰਕਸ਼ਨ ਵਿੱਚ ਨਹੀਂ ਆਏ ਸਨ। ਇਸ ਲਈ ਉਨ੍ਹਾਂ ਦਾ ਐਵਾਰਡ ਡਾਇਰੈਕਟਰ ਅਨੁਰਾਗ ਬਸੁ ਨੇ ਲਿਆ ਪਰ ਗੱਲ ਇੱਥੇ ਖਤਮ ਨਹੀਂ ਹੋਈ। ਇਸ ਤੋਂ ਬਾਅਦ ਐਵਾਰਡ ਫੰਕਸ਼ਨ ਦੇ ਹੋਸਟ ਆਯੁਸ਼ਮਾਨ ਖੁਰਾਨਾ ਨੇ ਰੇਖਾ ਨੂੰ ਕਿਹਾ ਕਿ ਉਹ ਆਲੀਆ ਭੱਟ ਦੀ ਫਿਲਮ ਗਲੀ ਬੁਆਏ ਦਾ ਫੇਮਸ ਡਇਲਾਗ ‘ਮੇਰੇ ਬੁਆਏਫ੍ਰੈਂਡ ਸੇ ਗੁਲੁਗੁਲੁ ਕਰੇਗੀ.’ ਬੋਲੀਏ। ਇਸ ਤੋਂ ਬਾਅਦ ਆਲੀਆ ਭੱਟ ਨੂੰ ਸਟੇਜ ਉੱਤੇ ਬੁਲਾਇਆ ਗਿਆ ਪਰ ਇਸ ਤੋਂ ਪਹਿਲਾਂ ਕਿ ਰੇਖਾ ਡਾਇਲਾਗ ਬੋਲਦੀ,

ਰੇਖਾ ਨੇ ਕਿਹਾ ਮੈਂ ਰਣਬੀਰ ਦੇ ਬਾਰੇ ਵਿੱਚ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਜੋ ਮੈਂ ਭੁੱਲ ਗਈ ਸੀ ਪਰ ਹੁਣ ਜਦੋਂ ਆਲੀਆ ਇੱਥੇ ਹੈ ਤਾਂ ਮੈਂ ਆਫੀਸ਼ਿਅਲੀ ਇਹ ਬੋਲ ਸਕਦੀ ਹਾਂ ਕਿ ‘ਰਣਬੀਰ ਬਹੁਤ ਚੰਗੇ ਲਵਰ ਹਨ’ ਰੇਖਾ ਨੇ ਇਹੀ ਲਾਈਨ ਘੱਟ ਤੋਂ ਘੱਟ ਤਿੰਨ ਵਾਰ ਰਿਪੀਟ ਕੀਤੀ। ਰੇਖਾ ਦੀ ਗੱਲ ਸੁਣਕੇ ਆਲੀਆ ਸ਼ਰਮਾ ਗਈ ਅਤੇ ਉਨ੍ਹਾਂ ਦੇ ਪਿੱਛੇ ਲੁਕ ਗਈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਸ ਐਵਾਰਡ ਸ਼ੋਅ ‘ਚ ਬਾਲੀਵੁਡ ਦੀਆਂ ਕਈ ਮਹਾਨ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਸੀ।

ਅਕਸਰ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਹਰ ਇੱਕ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਸਿਤਾਰੇ ਸੋਸ਼ਲ ਮੀਡੀਆ ਦੇ ਕੈਮਰਿਆਂ ‘ਚ ਅਕਸਰ ਹੀ ਕੈਦ ਹੁੰਦੇ ਰਹਿੰਦੇ ਹਨ।

Leave a Reply

Your email address will not be published. Required fields are marked *