Realme 5s ਬਜਟ ਰੇਂਜ ‘ਚ Realme X2 Pro ਦੇ ਨਾਲ ਹੋ ਸਕਦਾ ਹੈ ਲਾਂਚ..

Realme 5s ਬਜਟ ਰੇਂਜ 'ਚ Realme X2 Pro ਦੇ ਨਾਲ ਹੋ ਸਕਦਾ ਹੈ ਲਾਂਚ..

ਨਵੀਂ ਦਿੱਲੀ : ਅਗਲੇ ਹਫ਼ਤੇ Realme X2 Pro ਨੂੰ ਭਾਰਤ ‘ਚ ਲਾਂਚ ਕੀਤਾ ਜੇਵਗਾ। ਇਸ ਸਮਾਰਟਫੋਨ ਦੇ ਨਾਲ ਕੰਪਨੀ ਪਿਛਲੇ ਦਿਨੀਂ ਲਾਂਚ ਹੋਈ ਬਜਟ ਸਮਾਰਟਫੋਨ ਸੀਰੀਜ਼ ਦੇ ਅਗਲੇ ਮਾਡਲ Realme 5 ਨੂੰ ਵੀ ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਨੂੰ ਪਿਛਲੇ ਮਹੀਨੇ ਸਰਟਿਫਿਕੇਸ਼ਨ ਵੈੱਬਸਾਈਟ ‘ਤੇ Realme 5s ਮਾਡਲ ਨੰਬਰ ਦੇ ਨਾਲ ਸਪਾਟ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ RMX1925 ਨੂੰ ਪਿਛਲੇ ਮਹੀਨੇ ‘ਚ ਲਾਂਚ ਕੀਤਾ ਜਾ ਚੁੱਕਾ ਹੈ। Realme X2 Pro ਨੂੰ ਭਾਰਤ ‘ਚ 20 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਕੰਪਨੀ ਦਾ ਪਹਿਲਾਂ ਸਮਾਰਟਫੋਨ ਹੋਵੇਗਾ, ਜਿਸ ਦੇ ਕਵਾਲਕਾਮ ਸਨੈਪਡ੍ਰੈਗਨ 855+ ਚਿਪਸੈੱਟ ਪ੍ਰੋਸੈਸਰ ਦੇ ਨਾਲ ਲਾਂਚ ਕੀਤਾ ਜਾਵੇਗਾ।

Realme 5s ਦੇ ਕੈਮਰਾ ਫ਼ੀਚਰਜ਼ ਦੀ ਗੱਲ ਕਰੀਏ ਤਾਂ ਇਸ ‘ਚ 13 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾ ਸਕਦਾ ਹੈ। ਕਵਾਡ ਰੀਅਰ ਕੈਮਰਾ ਸੈੱਟਅੱਪ ਦੀ ਗੱਲ ਕਰੀਏ ਤਾਂ ਇਸ ‘ਚ 48 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਦੇ ਇਲਾਵਾ ਇਕ ਵਾਈਡ ਐਂਗਲ ਲੈਂਜ਼, ਇਕ ਟੈਲੀਫੋਟੋ ਲੈਂਜ਼ ਤੇ ਇਕ ਮਾਈਕ੍ਰੋ ਸੈਂਸਰ ਦਿੱਤਾ ਜਾ ਸਕਦਾ ਹੈ। ਫੋਨ ਨੂੰ 4ਜੀਬੀ ਰੈਮ ਤੇ 128ਜੀਬੀ ਸਟੋਰੇਜ ਆਪਸ਼ਨ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਫੋਨ ‘ਚ ਦਮਦਾਰ 5,000 ਐੱਮਏਐੱਚ ਦੀ ਬੈਟਰੀ ਵੀ ਦਿੱਤੀ ਜਾ ਸਕਦੀ ਹੈ। Realme 5s ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 10,000 ਤੋਂ ਲੈ ਕੇ 14,000 ਦੀ ਰੇਂਜ ‘ਚ ਲਾਂਚ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *