Sun. Feb 23rd, 2020

ਫਿਲਮ ’83’ ‘ਚ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਜਾਰੀ….

1 min read
ਨਵੀਂ ਦਿੱਲੀ : ਬਾਲੀਵੁੱਡ ਫਿਲਮ ’83’ ਵਿੱਚ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਅ ਰਹੇ ਐਮੀ ਵਿਰਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਬਲਵਿੰਦਰ ਸਿੰਘ ਸੰਧੂ ਨੂੰ ਆਪਣੀ ਇਨ-ਸਵਿੰਗਰ ਗੇਂਦਬਾਜ਼ੀ ਸਟਾਈਲ ਲਈ ਜਾਣਿਆ ਜਾਂਦਾ ਹੈ। ਐਮੀ ਦਾ ਪੋਸਟਰ ਸਾਂਝਾ ਕਰਦੇ ਹੋਏ ਨਿਰਦੇਸ਼ਕ ਕਬੀਰ ਖਾਨ ਨੇ ਲਿਖਿਆ, “ਬੱਲੂ ਪਾਜੀ ਦੀ ਇਨ-ਸਵਿੰਗਰ ‘ਤੇ ਪੂਰਾ ਦੇਸ਼ ਫਿਦਾ ਹੋ ਗਿਆ ਸੀ।”

ਅਦਾਕਾਰ ਰਣਵੀਰ ਸਿੰਘ ਨੇ ਐਮੀ ਦੇ ਲੁੱਕ ਨੂੰ ਸ਼ੇਅਰ ਕਰਦਿਆਂ ਲਿਖਿਆ, “ਇਹ ਸਵਿੰਗ ਵਾਲੇ ਸਰਦਾਰ ਜੀ ਹਨ। ਪੇਸ਼ ਹੈ ਬਲਵਿੰਦਰ ਸਿੰਘ ਸੰਧੂ ਦੇ ਰੂਪ ‘ਚ ਐਮੀ ਵਿਰਕ!!! ਧਿਆਨ ਦਿਓ ਕਿ ਇਹ ਮੇਰੇ ਲਈ ਬਹੁਤ ਸਪੈਸ਼ਲ ਹੈ, ਕਿਉਂਕਿ ਸਾਡਾ ਦਿਲ ਦਾ ਰਾਜਾ ਅਮਰਿੰਦਰ ਸਾਡੇ ਪਿਆਰੇ ਕੋਚ ਸੰਧੂ ਸਰ ਦਾ ਕਿਰਦਾਰ ਨਿਭਾ ਰਿਹਾ ਹੈ, ਜਿਨ੍ਹਾਂ ਕਾਰਨ ਅਸੀਂ ਸਾਰੇ ਵਧੀਆ ਕ੍ਰਿਕਟਰ ਬਣੇ। ਵਿਸ਼ਵ ਕੱਪ ਦੇ ਜੇਤੂ ਤੋਂ ਇਸ ਫਿਲਮ ਲਈ ਸਿਖਲਾਈ ਲੈਣਾ ਮਾਣ ਵਾਲੀ ਗੱਲ ਹੈ। #LoveYouSandhuSir ਅਤੇ ਹੋਰ ਧਿਆਨ ਦਿਓ ਕਿ ਇਹ ਦੋਵੇਂ ਹੀ ਵਧੀਆ ਸ਼ਖਸ ਹਨ।” ਐਮੀ ਵਿਰਕ ਨੇ ਇਸ ਲੁੱਕ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ। ਐਮੀ ਨੇ ਬਲਵਿੰਦਰ ਸਿੰਘ ਸੰਧੂ ਨੂੰ ਪਿਆਰ ਦਿੱਤਾ ਅਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਲਵਿੰਦਰ ਦੇ ਕਿਰਦਾਰ ਨੂੰ ਜ਼ਿੰਦਗੀ ਭਰ ਸ਼ੰਭਾਲ ਕੇ ਰੱਖਣਗੇ।

ਜ਼ਿਕਰਯੋਗ ਹੈ ਕਿ ਫਿਲਮ 83 ‘ਚ ਰਣਵੀਰ ਸਿੰਘ ਸਾਬਕਾ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦਾ ਲੁੱਕ ਕਾਫੀ ਸਮਾਂ ਪਹਿਲਾਂ ਰਿਲੀਜ਼ ਹੋਇਆ ਸੀ। ਰਣਵੀਰ ਸਿੰਘ ਤੋਂ ਇਲਾਵਾ ਇਸ ਫਿਲਮ ਦੇ 7 ਹੋਰ ਅਦਾਕਾਰ – ਤਾਹਿਰ ਰਾਜ ਭਸੀਨ, ਜੀਵਾ, ਸਾਕਿਬ ਸਲੀਮ, ਮਦਨ ਲਾਲ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ ਅਤੇ ਨਿਸ਼ਾਂਤ ਦਹੀਆ ਦੇ ਲੁਕਸ ਸਾਹਮਣੇ ਆ ਚੁੱਕੇ ਹਨ। ਹਰ ਲੁੱਕ ਦੇ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਫਿਲਮ ਲਈ ਹੋਰ ਵੱਧਦਾ ਜਾ ਰਿਹਾ ਹੈ। ਫਿਲਮ 83 ਵਿੱਚ ਇਨ੍ਹਾਂ ਤੋਂ ਇਲਾਵਾ ਦੀਪਿਕਾ ਪਾਦੁਕੋਣ, ਪੰਕਜ ਤ੍ਰਿਪਾਠੀ ਅਤੇ ਸਾਹਿਲ ਖੱਟਰ ਹਨ। ਫਿਲਮ ਦਾ ਨਿਰਦੇਸ਼ਨ ਕਬੀਰ ਖਾਨ ਕਰ ਰਹੇ ਹਨ ਅਤੇ ਇਹ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

Fashion

1 min read

ਹਰ ਨਵੇਂ ਸਾਲ ਦੀ ਤਰ੍ਹਾਂ, 2020 ਦੀ ਸ਼ੁਰੂਆਤ ਦੇ ਨਾਲ, ਫੈਸ਼ਨ ਜਗਤ ਵਿੱਚ ਅਣਗਿਣਤ ਨਵੇਂ ਰੁਝਾਨ ਆਏ ਹਨ. ਇਨ੍ਹੀਂ ਦਿਨੀਂ ਇੰਟਰਨੈਟ 'ਤੇ ਇਨ੍ਹਾਂ ਨਵੇਂ ਮੇਕਅਪ...

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...