Sun. Feb 23rd, 2020

ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ…

1 min read

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਪਾਰਟੀ ਦੇ ਕੁੱਲ ਹਿੰਦ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਇਹ ਦੋਵੇਂ ਆਗੂ ਅੱਜ ਦੁਪਹਿਰੇ ਸ੍ਰੀਮਤੀ ਸੋਨੀਆ ਗਾਂਧੀ ਦੀ ਰਿਹਾਇਸ਼ਗਾਹ 10–ਜਨਪਥ ਪੁੱਜੇ। ਉਨ੍ਹਾਂ ਦੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਦੁਪਹਿਰ 12:50 ਵਜੇ ਸ਼ੁਰੂ ਹੋਈ। ਕੁਝ ਅਜਿਹੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੀ ਕੈਬਿਨੇਟ ਵਿੱਚ ਸੰਭਾਵੀ ਫੇਰ–ਬਦਲ ਕਰਨ ਬਾਰੇ ਇਨ੍ਹਾਂ ਆਗੂਆਂ ਵਿਚਾਲੇ ਉੱਚ–ਪੱਧਰੀ ਗੱਲਬਾਤ ਹੋ ਸਕਦੀ ਹੈ।

ਪਾਰਟੀ ਸੂਤਰਾਂ ਮੁਤਾਬਕ ਪਾਰਟੀ ਆਗੂ ਸ੍ਰੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਬੀਤੇ ਦਿਨੀਂ ਜਿਹੜੇ ਤਿੱਖੇ ਸਿਆਸੀ ਹਮਲੇ ਕੀਤੇ ਗਏ ਸਨ; ਉਨ੍ਹਾਂ ਬਾਰੇ ਵੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਕੋਈ ਵਿਚਾਰ–ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਨਾਗਰਿਕਤਾ ਸੋਧ ਕਾਨੂੰਨ ਬਾਰੇ ਵੀ ਕਾਂਗਰਸ ਦੀ ਹਕੂਮਤ ਵਾਲੀਆਂ ਸਰਕਾਰਾਂ ਵੱਲੋਂ ਲਏ ਜਾਣ ਵਾਲੇ ਸਟੈਂਡ ਉੱਤੇ ਵੀ ਵਿਚਾਰ–ਚਰਚਾ ਹੋਈ ਹੋ ਸਕਦੀ ਹੈ।

Leave a Reply

Your email address will not be published. Required fields are marked *

Fashion

1 min read

ਹਰ ਨਵੇਂ ਸਾਲ ਦੀ ਤਰ੍ਹਾਂ, 2020 ਦੀ ਸ਼ੁਰੂਆਤ ਦੇ ਨਾਲ, ਫੈਸ਼ਨ ਜਗਤ ਵਿੱਚ ਅਣਗਿਣਤ ਨਵੇਂ ਰੁਝਾਨ ਆਏ ਹਨ. ਇਨ੍ਹੀਂ ਦਿਨੀਂ ਇੰਟਰਨੈਟ 'ਤੇ ਇਨ੍ਹਾਂ ਨਵੇਂ ਮੇਕਅਪ...

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...