Sun. Feb 23rd, 2020

ਭਾਰਤ ਦੇ 61 ਅਮੀਰਾਂ ਕੋਲ 95.3 ਕਰੋੜ ਲੋਕਾਂ ਤੋਂ 4–ਗੁਣਾ ਵੱਧ ਧਨ…

1 min read
ਨਵੀਂ ਦਿੱਲੀ : ਭਾਰਤ ’ਚ ਅਮੀਰਾਂ ਤੇ ਗ਼ਰੀਬਾਂ ਵਿਚਾਲੇ ਬਹੁਤ ਜ਼ਿਆਦਾ ਅਸਮਾਨਤਾ ਬਣੀ ਹੋਈ ਹੈ। ਭਾਰਤ ਦੇ ਸਿਰਫ਼ 1 ਫ਼ੀ ਸਦੀ ਅਮੀਰਾਂ ਕੋਲ ਦੇਸ਼ ਦੀ ਕੁੱਲ ਆਬਾਦੀ ਦੇ 70 ਫੀ਼ ਸਦੀ ਭਾਵ 95.3 ਕਰੋੜ ਲੋਕਾਂ ਕੋਲ ਮੌਜੂਦ ਕੁੱਲ ਧਨ ਦਾ ਚਾਰ–ਗੁਣਾ ਵੱਧ ਧਨ ਹੈ। ਇਹੋ ਨਹੀਂ, ਭਾਰਤੀ ਅਰਬਪਤੀਆਂ ਕੋਲ ਜਿੰਨੀ ਕੁੱਲ ਜਾਇਦਾਦ ਹੈ, ਉਹ ਕੇਂਦਰ ਸਰਕਾਰ ਦੇ ਇੱਕ ਸਾਲ ਦੇ ਬਜਟ ਤੋਂ ਵੀ ਵੱਧ ਹੈ। ਇਹ ਇੰਕਸ਼ਾਫ਼ ਇੱਕ ਨਵੇਂ ਅਧਿਐਨ ਰਾਹੀਂ ਹੋਇਆ ਹੈ।

ਵਰਲਡ ਇਕਨੌਮਿਕ ਫ਼ੋਰਮ (WEF) ਦੀ 50ਵੀਂ ਸਾਲਾਨਾ ਮੀਟਿੰਗ ਤੋਂ ਪਹਿਲਾਂ ਆੱਕਸਫ਼ੈਮ ਵੱਲੋਂ ਜਾਰੀ ਇੱਕ ਅਧਿਐਨ ‘ਟਾਈਮ ਟੂ ਕੇਅਰ’ ’ਚ ਇਹ ਵੀ ਦੱਸਿਆ ਗਿਆ ਹੈ ਕਿ ਦੁਨੀਆ ’ਚ ਸਿਰਫ਼ 2,1543 ਅਰਬਪਤੀਆਂ ਕੋਲ ਦੁਨੀਆ ਦੀ 60 ਫ਼ੀ ਸਦੀ ਆਬਾਦੀ ਭਾਵ 4.6 ਅਰਬ ਲੋਕਾਂ ਤੋਂ ਵੱਧ ਧਨ–ਦੌਲਤ ਹੈ।ਇਹ ਰਿਪੋਰਟ ਦੁਨੀਆ ਵਿੱਚ ਅਸਮਾਨਤਾ ਦੇ ਹੈਰਾਨਕੁੰਨ ਇੰਕਸ਼ਾਫ਼ ਕਰਦੀ ਹੈ। ਰਿਪੋਰਟ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਦੁਨੀਆ ’ਚ ਅਰਬਪਤੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ; ਭਾਵੇਂ ਉਨ੍ਹਾਂ ਦੀ ਕੁੱਲ ਸੰਪਤੀ ਵਿੱਚ ਪਿਛਲੇ ਵਰ੍ਹੇ ਕੁਝ ਗਿਰਾਵਟ ਆਈ ਹੈ।

ਸਵਿਟਜ਼ਰਲੈਂਡ ਦੇ ਸ਼ਹਿਰ ਦਾਵੋਸ ਵਿਖੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਵਰਲਡ ਇਕਨੌਮਿਕ ਫ਼ੋਰਮ ਦੌਰਾਨ ਆਮਦਨ ਤੇ ਲਿੰਗਕ ਅਸਮਾਨਤਾ ਦੇ ਸੁਆਲਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾ ਸਕਦਾ ਹੈ। ਆਕਸਫ਼ੇਮ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 61 ਭਾਰਤੀ ਅਰਬਪਤੀਆਂ ਕੋਲ ਜਿੰਨੀ ਧਨ–ਦੌਲਤ ਹੈ, ਉਹ ਭਾਰਤ ਸਰਕਾਰ ਦੇ ਸਾਲ 2018–19 ਦੇ ਕੁੱਲ ਬਜਟ ਭਾਵ 24.42 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੈ।

ਰਿਪੋਰਟ ਮੁਤਾਬਕ ਭਾਰਤ ਵਿੱਚ ਕਿਸੇ ਟੈਕਨਾਲੋਜੀ ਕੰਪਨੀ ਦਾ CEO ਸਾਲ ’ਚ ਜਿੰਨਾ ਕਮਾਉਂਦਾ ਹੈ, ਓਨਾ ਕਮਾਉਣ ’ਚ ਕਿਸੇ ਘਰੇਲੂ ਨੌਕਰ ਨੂੰ 22,277 ਸਾਲ ਲੱਗ ਸਕਦੇ ਹਨ। ਇਸੇ ਤਰ੍ਹਾਂ ਇੱਕ ਘਰੇਲੂ ਨੌਕਰ ਜਿੰਨਾ ਸਾਲ ਭਰ ਵਿੱਚ ਕਮਾਉਂਦਾ ਹੈ, ਓਨਾ ਕਮਾਉਣ ਵਿੱਚ ਕਿਸੇ CEO ਨੂੰ ਸਿਰਫ਼ 10 ਮਿੰਟ ਲੱਗਦੇ ਹਨ। ਉਹ ਹਰ ਸੈਕੰਡ 106 ਰੁਪਏ ਕਮਾਉਂਦਾ ਹੈ। ਰਿਪੋਰਟ ਮੁਤਾਬਕ ਔਰਤਾਂ ਤੇ ਕੁੜੀਆਂ ਰੋਜ਼ਾਨਾ ਪਰਿਵਾਰ ਜਾਂ ਹੋਰ ਲੋਕਾਂ ਦੀ ਦੇਖਭਾਲ ਵਿੱਚ ਬਿਨਾ ਇੱਕ ਪੈਸਾ ਲਏ 3.26 ਅਰਬ ਘੰਟੇ ਕੰਮ ਕਰਦੀਆਂ ਹਨ। ਇਹ ਭਾਰਤੀ ਅਰਥ–ਵਿਵਸਥਾ ਵਿੱਚ ਸਾਲਾਨਾ 19 ਲੱਖ ਕਰੋੜ ਰੁਪਏ ਦੇ ਯੋਗਦਾਨ ਦੇ ਬਰਾਬਰ ਹੈ।

Leave a Reply

Your email address will not be published. Required fields are marked *

Fashion

1 min read

ਹਰ ਨਵੇਂ ਸਾਲ ਦੀ ਤਰ੍ਹਾਂ, 2020 ਦੀ ਸ਼ੁਰੂਆਤ ਦੇ ਨਾਲ, ਫੈਸ਼ਨ ਜਗਤ ਵਿੱਚ ਅਣਗਿਣਤ ਨਵੇਂ ਰੁਝਾਨ ਆਏ ਹਨ. ਇਨ੍ਹੀਂ ਦਿਨੀਂ ਇੰਟਰਨੈਟ 'ਤੇ ਇਨ੍ਹਾਂ ਨਵੇਂ ਮੇਕਅਪ...

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...