ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਨੇ ਪੀਐੱਮ ਨਰਿੰਦਰ ਮੋਦੀ ਨੂੰ ਲਿਖਿਆ Letter, ਇਸ ਮਾਮਲੇ ‘ਚ ਮੰਗਿਆ ਸਮਰਥਨ!

ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਨੇ ਪੀਐੱਮ ਨਰਿੰਦਰ ਮੋਦੀ ਨੂੰ ਲਿਖਿਆ Letter, ਇਸ ਮਾਮਲੇ 'ਚ ਮੰਗਿਆ ਸਮਰਥਨ!

ਨਵੀਂ ਦਿੱਲੀ : ਪੀਪਲਜ਼ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ ‘ਚ ਹਾਲੀਵੁੱਡ ਅਦਾਕਾਰਾ ਪਾਮੇਲਾ ਐਂਡਰਸਨ ਨੇ ਸਰਕਾਰੀ ਬੈਠਕਾਂ ਤੇ ਕਾਰਜਾਂ ‘ਚ ਸ਼ਾਕਾਹਾਰੀ ਭੋਜਨ ਪਰੋਸਣ ਦੀ ਅਪੀਲ ਕੀਤੀ ਹੈ। ਦਿੱਲੀ ਦੇ ਵਿਗੜਦੇ ਏਅਰ ਕੁਆਲਿਟੀ ਇੰਡੈਕਸ ਤੋਂ ਚਿੰਤਤ PETA ਦੀ ਡਾਇਰੈਕਟਰ ਪਾਮੇਲਾ ਐਂਡਰਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਸਾਰੀਆਂ ਅਧਿਕਾਰਤ ਬੈਠਕਾਂ ਤੇ ਕੰਮਾਂ ‘ਚ ਸਿਰਫ਼ ਸ਼ਾਕਾਹਾਰੀ ਭੋਜਨ ਪਰੋਸਣ ਦੀ ਵਿਵਸਥਾ ਕਰ ਕੇ ਵਾਤਾਵਰਨ ਬਚਾਉਣ ਲਈ ਕੰਮ ਕਰਨ।
ਆਪਣੇ ਪੱਤਰ ‘ਚ ਉਨ੍ਹਾਂ ਦੱਸਿਆ ਹੈ ਕਿ ਡੇਅਰੀ, ਮਾਸ ਤੇ ਆਂਡਿਆਂ ਲਈ ਜਾਨਵਰਾਂ ਦੇ ਪਾਲਣ-ਪੋਸ਼ਣ ਕਾਰਨ 20% ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਹੁੰਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਵੀ ਸ਼ਾਕਾਹਾਰੀ ਖਾਣੇ ਵੱਲ ਵਧਣ ਦੀ ਸਲਾਹ ਦਿੱਤੀ ਹੈ ਤਾਂ ਜੋ ਪੌਣ-ਪਾਣੀ ਨੂੰ ਬਚਾਇਆ ਸਕੇ। ਪਾਮੇਲਾ ਨੇ ਚਿੱਠੀ ‘ਚ ਇਹ ਵੀ ਲਿਖਿਆ ਹੈ ਕਿ ਪੂਰੀ ਤਰ੍ਹਾਂ ਨਾਲ ਬੂਟਿਆਂ ਤੋਂ ਬਣੇ ਖਾਣੇ ਨੂੰ ਖਾਣ ਨਾਲ ਨਾ ਸਿਰਫ਼ ਜਾਨਵਰਾਂ ਦੀ ਜਾਨ ਬਚਾਈ ਜਾ ਸਕਦੀ ਹੈ ਬਲਕਿ ਮੀਟ ਤੇ ਡੇਅਰੀ ਦੇ ਖਾਣੇ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਸ਼ੂਗਰ, ਬ੍ਰੈਸਟ ਕੈਂਸਰ ਤੇ ਦਿਲ ਦੀਆਂ ਬਿਮਰਾਈਆਂ ਤੋਂ ਵੀ ਬਚਿਆ ਜਾ ਸਕਦਾ ਹੈ।

Leave a Reply

Your email address will not be published. Required fields are marked *