ਜੇਲ੍ਹ ‘ਚ ਹੀ ਵੱਜਣਗੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਦੇ ਵਿਆਹ ਦੇ ਵਾਜੇ….

ਜੇਲ੍ਹ 'ਚ ਹੀ ਵੱਜਣਗੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਦੇ ਵਿਆਹ ਦੇ ਵਾਜੇ....

ਪਟਿਆਲਾ : ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇੱਕ ਅਜਿਹਾ ਆਦੇਸ਼ ਜਾਰੀ ਕੀਤਾ ਗਿਆ ਹੈ, ਜੋ ਸ਼ਾਇਦ ਤੁਸੀਂ ਕਦੇ ਸੁਣੇ ਨਹੀਂ ਹੋਣਗੇ। ਹਾਈਕੋਰਟ ਵਲੋਂ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ‘ਚ ਬੰਦ ਗੈਂਗਸਟਰ ਦਾ ਵਿਆਹ ਜੇਲ੍ਹ ਅੰਦਰ ਬਣੇ ਗੁਰਦੁਆਰਾ ਸਾਹਿਬ ਵਿੱਚ ਕਰਾਵਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਸਦੇ ਲਈ ਜੇਲ੍ਹ ਪ੍ਰਸ਼ਾਸਨ ਵਲੋਂ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ।ਦਰਅਸਲ ਮਨਦੀਪ ਸਿੰਘ ਨਾਮ ਦਾ ਗੈਂਗਸਟਰ ਦੋਹਰੇ ਕਤਲ ਕਾਂਡ ਕੇਸ ਵਿੱਚ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

 ਗੈਂਗਸਟਰ ਵਲੋਂ ਆਪਣਾ ਵਿਆਹ ਕਰਾਵਾਉਣ ਲਈ ਹਾਈਕੋਰਟ ਵਿੱਚ ਇੱਕ ਮਹੀਨੇ ਦੀ ਛੁੱਟੀ ਲਈ ਅਰਜੀ ਦਿੱਤੀ ਗਈ ਸੀ। ਅਦਾਲਤ ਵਲੋਂ ਛੁੱਟੀ ਤਾਂ ਮਨਜ਼ੂਰ ਨਹੀਂ ਹੋਈ ਪਰ ਜੇਲ੍ਹ ਅੰਦਰ ਹੀ ਵਿਆਹ ਦੇ ਸਾਰੇ ਪ੍ਰਬੰਧ ਪੂਰੇ ਕਰਨ ਦੇ ਆਦੇਸ਼ ਦੇ ਦਿੱਤੇ ਗਏ। ਗੈਂਗਸਟਰ ਵਲੋਂ ਵਿਆਹ ਲਈ ਸਾਲ 2016 ਵਿੱਚ ਵੀ ਛੁੱਟੀ ਦੀ ਮੰਗ ਕੀਤੀ ਗਈ ਸੀ। ਪੁਲਿਸ ਦੀ ਰਿਪੋਰਟ ‘ਤੇ ਛੁੱਟੀ ਨਾ ਮਨਜ਼ੂਰ ਹੋ ਗਈ ਸੀ। ਹੁਣ ਇੱਕ ਮਹੀਨਾ ਪਹਿਲਾਂ ਫਿਰ ਤੋਂ ਮਨਦੀਪ ਵਲੋਂ ਦਿੱਤੀ ਗਈ ਛੁੱਟੀ ਸਬੰਧੀ ਅਰਜੀ ‘ਤੇ ਇਹ ਫੈਸਲਾ ਦਿੱਤਾ ਗਿਆ ਹੈ। ਹਾਈਕੋਰਟ ਵਲੋਂ ਨਾਭਾ ਜੇਲ੍ਹ ਪ੍ਰਸ਼ਾਸਨ ਵਲੋਂ ਇਸ ਵਿਆਹ ਲਈ ਪ੍ਰਬੰਧ ਕਰਨ ਲਈ ਪੁੱਛਿਆ ਗਿਆ ਸੀ। ਇਸ ‘ਤੇ ਜੇਲ੍ਹ ਪ੍ਰਸ਼ਾਸਨ ਵਲੋਂ ਆਪਣੀ ਰਿਪੋਰਟ ਵਿੱਚ ਜੇਲ੍ਹ ਦੇ ਅੰਦਰ ਸਾਰੇ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਗੈਂਗਸਟਰ ਮਨਦੀਪ ਸਿੰਘ ਦੇ ਪਰਿਵਾਰਿਕ ਮੈਬਰਾਂ ਵਲੋਂ ਹਾਈਕੋਰਟ ਨੂੰ ਅਪੀਲ ਕੀਤੀ ਗਈ ਸੀ ਕਿ ਵਿਆਹ ਇੱਕ ਸਗਨ ਵਾਲਾ ਦਿਨ ਹੁੰਦਾ ਹੈ, ਜੋ ਜੇਲ੍ਹ ਅੰਦਰ ਠੀਕ ਨਹੀਂ ਲੱਗਦਾ। ਇਸ ਲਈ ਜੇਲ੍ਹ ਤੋਂ ਬਾਹਰ ਵਿਆਹ ਕਰਨ ਦੀ ਆਗਿਆ ਦਿੱਤੀ ਜਾਵੇ। ਨਾਲ ਹੀ ਪਰਿਵਾਰ ਨੇ ਸੁਰੱਖਿਆ ਅਤੇ ਸਾਰਾ ਖਰਚ ਚੁੱਕਣ ਦੀ ਵੀ ਅਪੀਲ ਕੀਤੀ। ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਵਿੱਚ ਗੁਰਦੁਆਰਾ ਸਾਹਿਬ ਸੁਸੋਭਿਤ ਹੋਣ ਦਾ ਹਵਾਲਾ ਦੇ ਕੇ ਅੰਦਰ ਹੀ ਵਿਆਹ ਕਰਾਵਾਉਣ ਦੀ ਅਪੀਲ ਕੀਤੀ।

ਇਸਨੂੰ ਹਾਈਕੋਰਟ ਨੇ ਮਨਜ਼ੂਰ ਕਰ ਲਿਆ। ਜੇਲ੍ਹ ਦੇ ਅੰਦਰ ਬਣੇ ਗੁਰਦੁਆਰਾ ਸਾਹਿਬ ਵਿੱਚ ਵਿਆਹ ਲਈ ਮਨਦੀਪ ਸਿੰਘ ਨੂੰ ਛੇ ਘੰਟੇ ਬਾਹਰ ਆਉਣ ਦੀ ਇਜਾਜਤ ਹੋਵੇਗੀ। ਵਿਆਹ ਕਿਸ ਦਿਨ ਹੋਵੇਗਾ, ਇਹ ਤੈਅ ਨਹੀਂ ਹੋਇਆ। ਨਾਭਾ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਹਾਈਕੋਰਟ ਨੇ ਜੇਲ੍ਹ ਦੇ ਅੰਦਰ ਵਿਆਹ ਕਰਾਉਣ ਸਬੰਧੀ ਪੁੱਛਿਆ ਸੀ, ਜਿਸ ‘ਤੇ ਸਾਰੇ ਪ੍ਰਬੰਧ ਪੂਰੇ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਵਿਆਹ ਸਬੰਧੀ ਕੋਈ ਤਾਰੀਖ ਤੈਅ ਨਹੀਂ ਹੋਈ ਪਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।

10 ਸਾਲਾਂ ਤੋਂ ਜੇਲ੍ਹ ‘ਚ ਬੰਦ ਹੈ ਗੈਂਗਸਟਰ  ਹਾਈਕੋਰਟ ਵਲੋਂ ਜਿਸ ਕੈਦੀ ਦੇ ਵਿਆਹ ਦਾ ਪ੍ਰਬੰਧ ਨਾਭਾ ਜੇਲ੍ਹ ਵਿੱਚ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਹ ਮੋਗਾ ਜਿਲ੍ਹੇ ਨਾਲ ਸਬੰਧਤ ਇੱਕ ਸਰਪੰਚ ਅਤੇ ਉਸਦੇ ਗੰਨਮੈਨ ਦੇ ਦੋਹਰ ਕਤਲ ਕਾਂਡ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ ਪਿਛਲੇ 10 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਹਾਈਕੋਰਟ ਵਲੋਂ ਦਿੱਤੇ ਇਸ ਫੈਸਲੇ ਨੂੰ ਕੈਦੀਆਂ ਦੇ ਸੁਧਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਮਾਜ ਸੇਵਕਾਂ ਨੇ ਇਸ ਫੈਸਲੇ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਵਿਅਕਤੀ ਵਿਆਹ ਦੇ ਬੰਧਨ ਵਿੱਚ ਬੰਝ ਜਾਂਦਾ ਹੈ ਤਾਂ ਉਸਦੇ ਅੰਦਰ ਸੁਧਾਰ ਦੀ ਇੱਛਾ ਹੋਰ ਵੱਧ ਜਾਂਦੀ ਹੈ।

Leave a Reply

Your email address will not be published. Required fields are marked *