Mon. Jan 20th, 2020

ਕਪਿਲ ਸ਼ਰਮਾ ਨੂੰ ਪਹਿਲੀ ਵਾਰ ‘ਚ ਗਿੰਨੀ ਦੇ ਪਰਿਵਾਰ ਨੇ ਕਰ ਦਿੱਤਾ ਸੀ ਰਿਜੈਕਟ,

1 min read

ਨਵੀਂ ਦਿੱਲੀ : ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਠੀਕ ਇਕ ਸਾਲ ਪਹਿਲਾਂ ਹੀ ਆਪਣੀ ਲੌਂਗ ਟਾਈਮ ਗਰਲਫਰੈਂਡ ਨਾਲ ਵਿਆਹ ਕੀਤਾ ਸੀ। ਕਪਿਲ ਸ਼ਰਮਾ ਸ਼ੋਅ ਦੇ ਹੋਸਟ ਕਪਿਲ ਇਕ ਧੀ ਦੇ ਪਿਤਾ ਬਣ ਗਏ ਹਨ। ਹਾਲ ਹੀ ‘ਚ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਤਾ ਬਣ ਕੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ ਕਪਿਲ ਤੇ ਗਿੰਨੀ ਦੀ ਲਵ ਸਟੋਰੀ ‘ਚ ਕੀ-ਕੀ ਟਵਿਸਟ ਆਏ ਹਨ।

ਸਟੈਂਡਅਪ ਕਾਮੇਡੀ ਕਰ ਕੇ ਆਪਣੀ ਪਛਾਣ ਬਣਾਉਣ ਵਾਲੇ ਕਪਿਲ ਸ਼ਰਮਾ ਅੱਜ ਇੰਡਸਟਰੀ ਦੇ ਸਭ ਤੋਂ ਪਾਪੂਲਰ ਕਾਮੇਡੀਅਨ ਹਨ। ਕਪਿਲ ਤੇ ਗਿੰਨੀ ਨੇ ਸਾਲ 2018 ‘ਚ 12 ਦਸੰਬਰ ਨੂੰ ਜਲੰਧਰ ‘ਚ ਵਿਆਹ ਕਰ ਲਿਆ ਸੀ। ਇਸ ਵਿਆਹ ਤੋਂ ਪਹਿਲਾਂ ਕਪਿਲ ਸ਼ਰਮਾ ਨੇ ਇਕ ਇੰਟਰਵਿਊ ‘ਚ ਆਪਣੀ ਲਵ ਸਟੋਰੀ ਸੁਣਾਈ ਸੀ।

ਕਪਿਲ ਨੇ ਦੱਸਿਆ ਕਿ ਆਪਣੇ ਕਰੀਅਰ ਦੇ ਸ਼ੁਰੂਆਤ ਸਮੇਂ ਪਾਕੇਟ ਮਨੀ ਲਈ ਉਹ ਕੁਝ ਪਲੇਅ ਡਾਇਰੈਕਟ ਕਰਦੇ ਸਨ। ਇਕ ਵਾਰ ਇਕ ਪਲੇਅ ਦੀ ਕਾਸਟਿੰਗ ਦੇ ਸਿਲਸਿਲੇ ‘ਚ ਗਿੰਨੀ ਦੇ ਕਾਲਜ ਪੁੱਜੇ ਸਨ ਜਿੱਥੇ ਗਿੰਨੀ ਵੀ ਆਡੀਸ਼ਨ ਦੇਣ ਪੁੱਜੀ ਸੀ। ਪਹਿਲੀ ਮੁਲਾਕਾਤ ਵੇਲੇ ਕਪਿਲ 24 ਸਾਲ ਤੇ ਗਿੰਨੀ 19 ਸਾਲਾਂ ਦੀ ਸੀ। ਕਪਿਲ ਗਿੰਨੀ ਦੀ ਪਰਫੌਰਮੈਂਸ ਤੋਂ ਇੰਨੇ ਖ਼ੁਸ਼ ਸਨ ਕਿ ਕਪਿਲ ਨੇ ਉਸ ਨੂੰ ਹੀ ਸਾਰੀਆਂ ਕੁੜੀਆਂ ਦਾ ਆਡੀਸ਼ਨ ਲੈਣ ਨੂੰ ਕਹਿ ਦਿੱਤਾ। ਅੱਗੇ ਜਦੋਂ ਦੋਵੇਂ ਪ੍ਰੈਕਟਿਵਸ ਕਰਦੇ ਸਨ ਤਾਂ ਗਿੰਨੀ ਕਪਿਲ ਲਈ ਲੰਚ ਬਾਕਸ ਲਿਆਉਂਦਾ ਸੀ ਤੇ ਇਸ ਤਰ੍ਹਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਗਿੰਨੀ ਉਨ੍ਹਾਂ ਨੂੰ ਪਸੰਦ ਕਰਦੀ ਹੈ।ਦੋਵਾਂ ਵਿਚਕਾਰ ਹੌਲੀ-ਹੌਲੀ ਨਜ਼ਦੀਕੀਆਂ ਵਧਦੀਆਂ ਗਈਆਂ।

ਇਕ ਦਿਨ ਕਪਿਲ ਮੁੰਬਈ ਆਏ ਤਾਂ ਉਨ੍ਹਾਂ ਰਿਜੈਕਟ ਕਰ ਦਿੱਤਾ ਗਿਆ, ਇਸ ‘ਤੇ ਕਪਿਲ ਨੇ ਗਿੰਨੀ ਨੂੰ ਕਿਹਾ ਕਿ ਸਾਡਾ ਕੋਈ ਫਿਊਚਰ ਨਹੀਂ ਹੈ, ਇਸ ਲਈ ਹੁਣ ਗੱਲ ਨਹੀਂ ਕਰਨੀ। ਬਾਅਦ ‘ਚ ਅਗਲੇ ਆਡੀਸ਼ਨ ‘ਚ ਉਹ ਸਿਲੈਕਟ ਹੋ ਗਏ ਜਿਸ ਤੋਂ ਬਾਅਦ ਗਿੰਨੀ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ। ਜਦੋਂ ਕਪਿਲ ਕਮਾਉਣ ਲੱਗੇ ਤਾਂ ਉਨ੍ਹਾਂ ਦੀ ਮਾਂ ਕਪਿਲ ਦਾ ਰਿਸ਼ਤਾ ਲੈ ਕੇ ਗਿੰਨੀ ਦੇ ਘਰ ਪੁੱਜੀ ਸੀ ਜਿਸ ਗਿੰਨੀ ਦੇ ਪਰਿਵਾਰ ਨੇ ਪਹਿਲੀ ਵਾਰ ‘ਚ ਠੁਕਰਾ ਦਿੱਤਾ ਸੀ। ਬਾਅਦ ‘ਚਕਪਿਲ ਮੁੰਬਈ ‘ਚ ਨਾਂ ਕਮਾਉਣ ‘ਚ ਰੁੱਝ ਗਏ ਤੇ ਦੋਵਾਂ ਵਿਚਾਲੇ ਗੱਲਬਾਤ ਬੰਦ ਹੋ ਗਈ। ਜਦੋਂ ਕਪਿਲ ਦੀ ਜ਼ਿੰਦਗੀ ‘ਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਸੀ ਉਦੋਂ ਉਨ੍ਹਾਂ ਗਿੰਨੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ। ਦੋਵਾਂ ਨੇ ਬੀਤੇ ਵਰ੍ਹੇ ਜਲੰਧਰ ‘ਚ ਅੱਜ ਹੀ ਦੇ ਦਿਨ ਵਿਆਹ ਕੀਤਾ ਸੀ। ਵਿਆਹ ਦੀ ਵਰ੍ਹੇਗੰਢ ਤੋਂ ਦੋ ਦਿਨ ਪਹਿਲਾਂ 10 ਦਸੰਬਰ 2019 ਨੂੰ ਗਿੰਨੀ ਨੇ ਇਕ ਬੇਟੀ ਨੂੰ ਜਨਮ ਦਿੱਤਾ ਹੈ।

Leave a Reply

Your email address will not be published. Required fields are marked *

Fashion

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...

1 min read

ਨਵੀਂ ਦਿੱਲੀ : ਅਦਾਕਾਰਾ ਅਤੇ ਸੰਸਦ ਮੈਂਬਰ ਨੁਸਰਤ ਜਹਾਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਨੁਸਰਤ ਜਹਾਂ ਦੀ ਕਾਫੀ ਫੈਨ ਫਾਲੋਇੰਗ ਹੈ, ਇਸ ਲਈ ਉਨ੍ਹਾਂ ਦੀ ਫੋਟੋ ਸ਼ੇਅਰ ਕਰਦਿਆਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ।ਹੁਣ ਨੁਸਰਤ ਨੇ ਆਪਣੀ ਸਾੜੀ ਚ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ ਜਿਸ ਵਿਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਨੁਸਰਤ ਬਨਾਰਸੀ ਸਾੜੀ ਪਹਿਨੀ ਹੋਈ ਇਨ੍ਹਾਂ ਫੋਟੋਆਂ ਚ ਦਿਖਾਈ ਦੇ ਰਹੀ ਹੈ। ਨੁਸਰਤ ਸਾੜੀ ਦੇ ਨਾਲ ਬਹੁਤ ਹਲਕਾ ਮੇਕਅਪ ਕੀਤਾ ਹੈ।ਨੁਸਰਤ ਨੇ ਪਤੀ ਨਿਖਿਲ ਜੈਨ ਨਾਲ ਇੱਕ ਫੋਟੋ ਵੀ ਸਾਂਝੀ ਕੀਤੀ ਹੈ।  ਇਸ ਫੋਟੋ ਵਿੱਚ ਨੁਸਰਤ ਨੇ ਲਹਿੰਗਾ ਪਾਇਆ ਹੋਇਆ ਹੈ ਜਦੋਂ ਕਿ ਨਿਖਿਲ ਨੇ ਗੂੜ੍ਹੇ ਨੀਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਦੱਸ ਦੇਈਏ ਕਿ ਨੁਸਰਤ ਜਹਾਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ। ਸੰਸਦ ਮੈਂਬਰ ਬਣਨ ਤੋਂ ਬਾਅਦ ਨੁਸਰਤ ਨੇ 19 ਜੂਨ ਨੂੰ ਨਿਖਿਲ ਜੈਨ ਨਾਲ ਵਿਆਹ ਕਰਵਾ ਲਿਆ ਸੀ। ਨੁਸਰਤ ਅਕਸਰ ਆਪਣੀ ਫੋਟੋ ਨੂੰ ਲੈ ਕੇ ਚਰਚਾ 'ਚ ਰਹਿੰਦੀ ਹਨ।