Sun. Feb 23rd, 2020

ਅਮਿਤਾਭ ਬੱਚਨ ਦੀ ਫਿਲਮ ‘ਝੁੰਡ’ ਦਾ ਪਹਿਲਾ ਪੋਸਟਰ ਜਾਰੀ….

1 min read
ਨਵੀਂ ਦਿੱਲੀ : ਫਿਲਮ ਮੇਕਰ ਨਾਗਰਾਜ ਮੰਜੁਲੇ ਹੁਣ ਬਾਲੀਵੁੱਡ ‘ਚ ਆਪਣਾ ਹੱਥ ਅਜ਼ਮਾਉਣ ਲਈ ਤਿਆਰ ਹਨ। ਨਾਗਰਾਜ ਫਿਲਮ ‘ਝੁੰਡ’ ਲੈ ਕੇ ਆ ਰਹੇ ਹਨ, ਜਿਸ ਵਿੱਚ ਅਮਿਤਾਭ ਬੱਚਨ ਮੁੱਖ ਭੂਮਿਕਾ ‘ਚ ਹਨ। ਇਸ ਫਿਲਮ ਦਾ ਪਹਿਲਾ ਪੋਸਟਰ ਸਾਹਮਣੇ ਆ ਗਿਆ ਹੈ, ਜਿਸ ਨੂੰ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।ਇਸ ਪੋਸਟਰ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਪਿੱਠ ਕਰਕੇ ਖੜ੍ਹੇ ਹਨ। ਉਹ ਨੀਲੇ ਰੰਗ ਦਾ ਹੁੱਡ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸਾਹਮਣੇ ਇੱਕ ਲਾਲ-ਚਿੱਟੇ ਰੰਗ ਦੀ ਫੁਟਬਾਲ ਪਈ ਹੈ। ਅਮਿਤਾਭ ਉਸ ਨੂੰ ਵੇਖਦੇ ਨਜ਼ਰ ਆ ਰਹੇ ਹਨ।

ਮੰਜੁਲੇ ਦੀ ਫਿਲਮ ‘ਝੁੰਡ’ ਮੁੱਖ ਤੌਰ ‘ਤੇ ਸਲੱਮ ਸਾੱਕਰ ਦੇ ਸੰਸਥਾਪਕ ਵਿਜੇ ਬਰਸੇ ਦੀ ਜ਼ਿੰਦਗੀ ‘ਤੇ ਅਧਾਰਤ ਹੈ। ਅਮਿਤਾਭ ਬੱਚਨ ਫਿਲਮ ‘ਚ ਪ੍ਰੋਫੈਸਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਪ੍ਰੋਫੈਸਰ ਗਲੀ ‘ਚ ਰਹਿੰਦੇ ਬੱਚਿਆਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਫੁੱਟਬਾਲ ਟੀਮ ਦੀ ਸ਼ੁਰੂਆਤ ਕਰਦਾ ਹੈ। ਮਰਾਠੀ ਫਿਲਮ ਨਿਰਮਾਤਾ ਮੰਜੁਲੇ ਨੇ ਆਪਣੀ ਹਿੱਟ ਫਿਲਮ ‘ਸੈਰਾਟ’ ਤੋਂ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਹੈ। ਅਮਿਤਾਭ ਇਸ ਫਿਲਮ ‘ਚ ਪਹਿਲੀ ਵਾਰ ਨਿਰਦੇਸ਼ਕ ਵਜੋਂ ਸਹਿਯੋਗ ਕਰਦੇ ਨਜ਼ਰ ਆਉਣਗੇ। ਇਹ ਫਿਲਮ ਮੰਜੁਲੇ ਦੀ ਪਹਿਲੀ ਬਾਲੀਵੁੱਡ ਫਿਲਮ ਹੋਵੇਗੀ।

Leave a Reply

Your email address will not be published. Required fields are marked *

Fashion

1 min read

ਹਰ ਨਵੇਂ ਸਾਲ ਦੀ ਤਰ੍ਹਾਂ, 2020 ਦੀ ਸ਼ੁਰੂਆਤ ਦੇ ਨਾਲ, ਫੈਸ਼ਨ ਜਗਤ ਵਿੱਚ ਅਣਗਿਣਤ ਨਵੇਂ ਰੁਝਾਨ ਆਏ ਹਨ. ਇਨ੍ਹੀਂ ਦਿਨੀਂ ਇੰਟਰਨੈਟ 'ਤੇ ਇਨ੍ਹਾਂ ਨਵੇਂ ਮੇਕਅਪ...

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...