ਫਿਲਮ ਅਦਾਕਾਰ ਮਾਧੁਰੀ ਦੀਕਸ਼ਤ ਨੇ 3.15 ਕਰੋੜ ‘ਚ ਵੇਚੀ ਪੰਚਕੂਲਾ ਦੀ ਕੋਠੀ…

ਫਿਲਮ ਅਦਾਕਾਰ ਮਾਧੁਰੀ ਦੀਕਸ਼ਤ ਨੇ 3.15 ਕਰੋੜ 'ਚ ਵੇਚੀ ਪੰਚਕੂਲਾ ਦੀ ਕੋਠੀ...

ਚੰਡੀਗੜ੍ਹ : ਮਸ਼ਹੂਰ ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਤ ਨੇ ਪੰਚਕੂਲਾ ਦੀ ਆਪਣੀ ਕੋਠੀ ਵੇਚ ਦਿੱਤੀ ਹੈ। ਉਨ੍ਹਾਂ ਪੰਚਕੂਲਾ ਦੇ ਐੱਮਡੀਸੀ ਸੈਕਟਰ ਚਾਰ ਸਥਿਤ ਆਪਣੀ ਕੋਠੀ ਨੰਬਰ 310, 3.15 ਕਰੋੜ ਰੁਪਏ ‘ਚ ਵੇਚੀ। ਇਹ ਕੋਠੀ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਕੋਟੇ ‘ਚ ਮਿਲੀ ਸੀ। ਕੋਠੀ ਇੰਟਰਨੈਸ਼ਨਲ ਬ੍ਰਾਂਡ ਕਲੀਅਰ ਟ੍ਰਿਪ ਡਾਟ ਕਾਮ ਦੇ ਫਾਊਂਡਰ ਮੈਂਬਰ ਤੇ ਚੀਫ ਬਿਜ਼ਨੈੱਸ ਅਫਸਰ ਅਮਿਤ ਤਨੇਜਾ ਨੇ ਖ਼ਰੀਦੀ ਹੈ। ਅਮਿਤ ਤਨੇਜਾ ਕਲੀਅਰ ਟ੍ਰਿਪ ਡਾਟ ਕਾਮ ਦੇ ਇੰਟਰਨੈਸ਼ਨ ਮਾਰਕੀਟਸ ਦੇ ਚੀਫ ਬਿਜ਼ਨੈੱਸ ਅਫ਼ਸਰ ਵੀ ਹਨ। ਕੋਠੀ ਦਾ ਸੌਦਾ ਕਰਨ ਮਾਧੁਰੀ ਦੇ ਪਤੀ ਡਾ. ਸ਼੍ਰੀਰਾਮ ਮਾਧਵ ਨੈਨੇ ਆਏ ਸਨ।
ਮਾਧੁਰੀ ਦੀਕਸ਼ਤ ਨੇ ਕੋਠੀ ਕਲੀਅਰ ਟ੍ਰਿਪ ਦੇ ਫਾਊਂਡਰ ਮੈਂਬਰ ਅਮਿਤ ਤਨੇਜਾ ਨੂੰ ਵੇਚੀ
ਮਾਧੁਰੀ ਦੀਕਸ਼ਤ ਨੂੰ ਇਸ ਕੋਠੀ ਦੀ ਜ਼ਮੀਨ 1996 ‘ਚ ਹਰਿਆਣਾ ਦੇ ਤੱਤਕਾਲੀ ਮੁੱਖ ਮੰਤਰੀ ਭਜਨਲਾਲ ਨੇ ਦਿੱਤੀ ਸੀ। ਭਜਨਲਾਲ ਨੇ ਸੀਐੱਮ ਕੋਟੇ ਤੋਂ ਉਨ੍ਹਾਂ ਨੂੰ ਕੋਠੀ ਲਈ ਇਕ ਕਨਾਲ ਦਾ ਪਲਾਟ ਦਿੱਤਾ ਸੀ। ਸ਼ੁੱਕਰਵਾਰ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ (ਹੁੱਡਾ) ਆਫਿਸ ‘ਚ ਅਦਾਕਾਰਾ ਮਾਧੁਰੀ ਦੀਕਸ਼ਤ ਵੱਲੋਂ ਕੰਸੈਂਟ ਲੈ ਕੇ ਉਨ੍ਹਾਂ ਦੇ ਪਤੀ ਡਾ. ਸ਼੍ਰੀਰਾਮ ਮਾਧਵ ਨੈਨੇ ਪਹੁੰਚੇ। ਡਾ. ਨੈਨੇ ਤੇ ਕਲੀਅਰ ਟ੍ਰਿਪ ਡਾਟ ਕਾਮ ਦੇ ਫਾਊਂਡਰ ਮੈਂਬਰ ਅਮਿਤ ਤਨੇਜਾ ਵਿਚਕਾਰ ਕੋਠੀ ਦੀ ਡੀਲ ਹੋਈ।
ਅਧਿਕਾਰਤ ਸੂਤਰਾਂ ਅਨੁਸਾਰ, ਮਾਧੁਰੀ ਦੀਕਸ਼ਤ ਦੇ ਪਤੀ ਡਾ. ਨੈਨੇ ਤੇ ਕਲੀਅਰ ਟ੍ਰਿਪ ਡਾਟ ਕਾਮ ਦੇ ਫਾਊਂਡਰ ਮੈਂਬਰ ਅਮਿਤ ਤਨੇਜਾ ਵਿਚਾਕਰ ਇਸ ਪ੍ਰਾਪਰਟੀ ਦੀ ਡੀਲ 3.15 ਕਰੋੜ ਰੁਪਏ ‘ਚ ਹੋਈ ਹੈ। ਪ੍ਰਾਪਰਟੀ ਦੀ ਡੀਲ ਦੌਰਾਨ ਪੰਚਕੂਲਾ ਸੈਕਟਰ-21 ਦੇ ਚੌਹਾਨ ਐਸੋਸੀਏਟਸ ਦੇ ਆਨਰ ਦਲੀਪ ਚੌਹਾਨ ਤੇ ਹੋਰ ਡੀਲ ਵੀ ਮੌਜੂਦ ਰਹੇ।

Leave a Reply

Your email address will not be published. Required fields are marked *