ਹੈਲਮੇਟ ਪਾ ਕੇ ਮੁਲਾਜ਼ਮਾਂ ਨੇ ਵੇਚੇ ਸਸਤੇ ਪਿਆਜ਼, ਸਰਕਾਰੀ ਕਾਂਊਂਟਰਾਂ ‘ਤੇ ਲੱਗੀਆਂ ਲੰਬੀਆਂ ਲਾਈਨਾਂ,

ਹੈਲਮੇਟ ਪਾ ਕੇ ਮੁਲਾਜ਼ਮਾਂ ਨੇ ਵੇਚੇ ਸਸਤੇ ਪਿਆਜ਼, ਸਰਕਾਰੀ ਕਾਂਊਂਟਰਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ,

ਬਿਹਾਰ : ਦੇਸ਼ ‘ਚ ਪਿਆਜ਼ ਦੀਆਂ ਕੀਮਤਾਂ ‘ਚ ਭਾਰੀ ਉਛਾਲ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਿਹਾਰ ‘ਚ ਵੀ ਪਿਆਜ਼ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਅਜਿਹੇ ‘ਚ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਆਮ ਪਰਿਵਾਰਾਂ ਨੂੰ ਕਰਨਾ ਪੈ ਰਿਹਾ ਹੈ।

ਇਸ ਨੂੰ ਦੇਖਦਿਆਂ ਬਿਹਾਰ ਸਟੇਟ ਨੇ ਕੋ-ਆਪਰੇਟਿਵ ਮਾਰਕਟਿੰਗ ਯੂਨੀਅਨ ਲਿਮਟਿਡ ਵੱਖ-ਵੱਖ ਥਾਂਵਾਂ ‘ਤੇ ਕਾਊਂਟਰ ਲਗਾ ਕੇ ਸਸਤੀ ਕੀਮਤਾਂ ‘ਤੇ ਪਿਆਜ਼ ਵੇਚ ਰਹੇ ਹਨ। ਇਨ੍ਹਾਂ ਸਰਕਾਰੀ ਕਾਊਂਟਰਾਂ ‘ਤੇ 35 ਰੁਪਏ ਕਿੱਲੋ ਪਿਆਜ਼ ਵੇਚੇ ਜਾ ਰਹੇ ਹਨ। ਅਜਿਹੇ ‘ਚ ਸਸਤੇ ਪਿਆਜ਼ ਖਰੀਦਣ ਲਈ ਇੰਨ੍ਹਾਂ ਕਾਊਂਟਰਾਂ ‘ਤੇ ਸੈਂਕੜੇ ਲੋਕਾਂ ਦੀ ਲਾਈਨਾਂ ਲੱਗ ਰਹੀਆਂ ਹਨ।

Leave a Reply

Your email address will not be published. Required fields are marked *