Sun. Feb 23rd, 2020

ਤਿੰਨ ਦੇਸ਼ਾਂ ਤਕ ਪਹੁੰਚਿਆ ਚੀਨ ਦਾ ਰਹੱਸਮਈ ਵਾਇਰਸ, ਹੁਣ ਤਕ 3 ਦੀ ਮੌਤ….

1 min read

ਨਵੀਂ ਦਿੱਲੀ : ਚੀਨ ‘ਚ ਰਹੱਸਮਈ ਸਾਰਸ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ ਅਤੇ ਇਸ ਦੀ ਲਪੇਟ ‘ਚ ਆਉਣ ਕਾਰਨ ਹੁਣ ਤਕ 3 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਦੇ ਗੁਆਂਢੀ ਦੇਸ਼ਾਂ ‘ਚ ਵੀ ਬੀਮਾਰੀ ਫੈਲਣੀ ਸ਼ੁਰੂ ਹੋ ਗਈ ਹੈ। ਤੀਜਾ ਏਸ਼ੀਆਈ ਦੇਸ਼ ਇਸ ਦੀ ਲਪੇਟ ‘ਚ ਆ ਗਿਆ ਹੈ। ਕੋਰੋਨਾਵਾਇਰਸ (Coronavirus) ਦਾ ਇੱਕ ਵੱਡਾ ਸਮੂਹ ਹੈ, ਪਰ ਇਸ ‘ਚ ਸਿਰਫ 6 ਵਿਸ਼ਾਣੂ ਹੀ ਲੋਕਾਂ ਨੂੰ ਬੀਮਾਰ ਕਰਦੇ ਹਨ। ਇਸ ਵਾਇਰਸ ਦੇ ਲਗਭਗ 140 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਕਾਰਨ ਜ਼ੁਕਾਮ ਹੁੰਦਾ ਹੈ। ‘ਸਿਵੀਅਰ ਐਕਿਊਟ ਰੈਸਪਿਰੇਟਰੀ ਸਿੰਡਰੋਮ (ਸਾਰਸ) ਅਜਿਹਾ ਵਾਇਰਸ ਹੈ, ਜਿਸ ਕਾਰਨ 2002-03 ‘ਚ ਚੀਨ ਅਤੇ ਹਾਂਗਕਾਂਗ ‘ਚ ਤਕਰੀਬਨ 650 ਲੋਕਾਂ ਦੀ ਮੌਤ ਹੋ ਗਈ ਸੀ।

ਚੀਨ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਹੁਣ ਤਕ 140 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਕਾਰਨ ਅਮਰੀਕਾ ‘ਚ ਵੀ ਯਾਤਰੀਆਂ ਦੇ ਏਅਰਪੋਰਟ ਛੱਡਣ ਤੋਂ ਪਹਿਲਾਂ ਸਿਹਤ ਜਾਂਚ ਕੀਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਸੀ-ਫੂਡ ਨਾਲ ਜੁੜਿਆ ਹੈ। ਕੋਰੋਨਾ ਵਾਇਰਸ ਊਠ, ਬਿੱਲੀਆਂ, ਚਮਗਿੱਦੜਾਂ ਸਣੇ ਕਈ ਪਸ਼ੂਆਂ ‘ਚ ਵੀ ਦਾਖਲ ਹੋ ਰਿਹਾ ਹੈ। ਕੋਰੋਨਾ ਵਾਇਰਸ ਦੇ ਮਰੀਜ਼ਾਂ ‘ਚ ਆਮ ਤੌਰ ‘ਤੇ ਜ਼ੁਕਾਮ, ਖਾਂਸੀ, ਗਲੇ ਦਾ ਦਰਦ, ਸਾਹ ਲੈਣ ਦੀ ਪ੍ਰੇਸ਼ਾਨੀ ਅਤੇ ਬੁਖਾਰ ਵਰਗੇ ਲੱਛਣ ਦੇਖੇ ਜਾਂਦੇ ਹਨ। ਕਈ ਮਰੀਜ਼ਾਂ ਨੂੰ ਨਿਮੋਨੀਆ ਹੋ ਜਾਂਦਾ ਹੈ ਤੇ ਫਿਰ ਇਹ ਵਿਗੜ ਜਾਂਦਾ ਹੈ।

ਫਿਲਹਾਲ ਚੀਨ ਦੇ ਵੁਹਾਨ ਸ਼ਹਿਰ ‘ਚ ਇਸ ਨਾਲ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਚੀਨ ‘ਚ ਹੁਣ ਤਕ ਇਸ ਦੀ ਲਪੇਟ ‘ਚ ਆਉਣ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣ ਕੋਰੀਆ ਨੇ ਸੋਮਵਾਰ ਨੂੰ ਵੁਹਾਨ ਤੋਂ ਉੱਥੇ ਪੁੱਜੀ 35 ਸਾਲਾ ਔਰਤ ਦੇ ਸਰੀਰ ‘ਚ ਇਸ ਵਾਇਰਸ ਦੇ ਹੋਣ ਦੀ ਪੁਸ਼ਟੀ ਕੀਤੀ ਹੈ। ਥਾਈਲੈਂਡ 2 ਅਤੇ ਜਾਪਾਨ ਇੱਕ ਵਿਅਕਤੀ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕਰ ਚੁੱਕਾ ਹੈ। ਇਹ ਤਿੰਨੇ ਚੀਨ ਯਾਤਰਾ ‘ਤੇ ਗਏ ਸਨ।

Leave a Reply

Your email address will not be published. Required fields are marked *

Fashion

1 min read

ਹਰ ਨਵੇਂ ਸਾਲ ਦੀ ਤਰ੍ਹਾਂ, 2020 ਦੀ ਸ਼ੁਰੂਆਤ ਦੇ ਨਾਲ, ਫੈਸ਼ਨ ਜਗਤ ਵਿੱਚ ਅਣਗਿਣਤ ਨਵੇਂ ਰੁਝਾਨ ਆਏ ਹਨ. ਇਨ੍ਹੀਂ ਦਿਨੀਂ ਇੰਟਰਨੈਟ 'ਤੇ ਇਨ੍ਹਾਂ ਨਵੇਂ ਮੇਕਅਪ...

1 min read

ਨਵੀਂ ਦਿੱਲੀ : ਕਿਸੇ ਵੀ ਤਿਉਹਾਰ ਨੂੰ ਮਨਾਉਣ ਦਾ ਸਭ ਤੋਂ ਵਧੀਆ ਢੰਗ ਹੈ ਤਿਉਹਾਰ ਦੇ ਅਨੁਸਾਰ ਕੱਪੜੇ ਪਾਉਣਾ ਅਤੇ ਇੱਕ ਟੈਸਟੀ ਪਕਵਾਨ  ਬਣਾ ਕੇ...

1 min read

ਕੈਲੇਫੋਰਨੀਆ : ਕੈਲੇਫੋਰਨੀਆ ਦੇ ਬੇਵਰਲੀ ਹਿਲਟਨ ਹੋਟਲ 'ਚ ਅੱਜ 77ਵੇਂ ਗੋਲਡਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਸ 'ਚ ਹਾਲੀਵੁੱਡ ਦੀਆਂ ਤਮਾਮ ਸ਼ਖਸੀਅਤਾਂ ਗਲੈਮਰਸ ਅਵਤਾਰ 'ਚ...

1 min read

ਮੁੰਬਈ : ਸਾਰਾ ਅਲੀ ਖਾਨ ਇਸ ਸਮੇਂ ਆਪਣੇ ਪਰਿਵਾਰ ਨਾਲ ਮਾਲਦੀਵ ਵਿੱਚ ਛੁੱਟੀਆਂ ਮਨਾ ਰਹੀ ਹੈ। ਸਾਰਾ ਛੁੱਟੀਆਂ ਮਨਾਉਂਦੀ ਹੋਈ ਆਪਣੀਆਂ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਸ਼ੇਅਰ ਕਰ ਰਹੀ ਹੈ। ਹੁਣ ਸਾਰਾ ਅਲੀ ਖਾਨ ਨੇ ਸਵੀਮਿੰਗ ਪੂਲ ਵਿੱਚ ਆਪਣੀ ਤੈਰਾਕ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਸ ਚ ਉਸਨੇ ਹਰੇ ਰੰਗ ਦੀ ਬਿਕਨੀ ਪਾਈ ਹੋਈ ਹੈ। ਫੋਟੋ ਸ਼ੇਅਰ ਕਰਦੇ ਹੋਏ ਸਾਰਾ ਲਿਖਦੀ ਹੈ, ਹੈਲੋ ਵੀਕੈਂਡ। ਇਸ ਤੋਂ ਪਹਿਲਾਂ ਸਾਰਾ ਨੇ ਮਾਂ ਅਮ੍ਰਿਤਾ ਸਿੰਘ ਨਾਲ ਇਕ ਵੀਡੀਓ ਸਾਂਝਾ ਕੀਤਾ ਸੀ। ਤੁਸੀਂ ਵੀਡੀਓ ਚ ਦੇਖਿਆ ਹੋਵੇਗਾ ਕਿ ਦੋਵੇਂ ਮਾਂ-ਧੀ ਜੈੱਟ ਸਕਾਈ ਦੀ ਸਵਾਰੀ ਕਰ ਰਹੀਆਂ ਸਨ। ਅੰਮ੍ਰਿਤਾ ਇਸ ਨੂੰ ਚਲਾ ਰਹੀ ਸੀ ਅਤੇ ਸਾਰਾ ਪਿੱਛੇ ਬੈਠੀ ਸੀ। ਸਾਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਲਿਖਿਆ, ਮਾਂ-ਬੇਟੀ ਟਾਈਮ। ਇਸ ਤੋਂ ਇਲਾਵਾ ਸਾਰਾ ਨੇ ਆਪਣੀਆਂ ਫੋਟੋਆਂ ਭਰਾ ਇਬਰਾਹਿਮ ਨਾਲ ਸ਼ੇਅਰ ਕੀਤੀਆਂ ਹਨ। ਦੋਵੇਂ ਪੂਲ ਚ ਮਜ਼ੇ ਕਰਦੇ ਹੋਏ ਵੇਖੇ ਗਏ। ਫੋਟੋ ਚ ਦੋਵੇਂ ਭੈਣਾਂ-ਭਰਾਵਾਂ ਦੀ ਬਾਂਡਿੰਗ ਕਾਫ਼ੀ ਜਬਰਦਸਤ ਲੱਗ ਰਹੀ ਹੈ।

1 min read

ਅੰਮਾਨ : ਰਿਆਲਿਟੀ ਸ਼ੋਅ 'ਬਿਗ ਬੌਸ' ਦੀ ਬਦੌਲਤ ਲੋਕਪ੍ਰਿਅਤਾ ਹਾਸਲ ਕਰਨ ਵਾਲੀ ਅਦਾਕਾਰਾ ਸਨਾ ਖਾਨ ਪਿਛਲੇ ਕੁੱਝ ਸਮੇਂ ਤੋਂ ਡਾਂਸ ਟਿਊਟਰ ਮੇਲਵਿਨ ਲੁਇਸ ਨੂੰ ਡੇਟ...