Inspiration

ਜਮਾਇਕਾ ਦੀ ਟੋਨੀ ਬਣੀ ਮਿਸ ਵਰਲਡ ਅਤੇ ਭਾਰਤ ਦੀ ਸੁਮਨ ਨੇ ਹਾਸਲ ਕੀਤਾ ਤੀਜਾ ਸਥਾਨ ...

ਨਵੀਂ ਦਿੱਲੀ : ਜਮਾਇਕਾ ਦੀ ਸੁੰਦਰੀ ਟੋਨੀ ਐਨ ਸਿੰਘ ਨੇ ਮਿਸ ਵਰਲਡ -2017 ਦਾ ਖ਼ਿਤਾਬ ਜਿੱਤਿਆ ਹੈ। ਮਿਸ ਫਰਾਂਸ ਓਪੇਲੀ ਮੇਜਿਨੋ ਦੂਜੇ ਅਤੇ ਮਿਸ ਇੰਡੀਆ ਸੁਮਨ ਰਾਓ ਤੀਜੇ ਸਥਾਨ ‘ਤੇ ਰਹੀ। ਮੁਕਾਬਲੇ ਦਾ ਆਖ਼ਰੀ ਗੇੜ ਸ਼ਨਿਚਰਵਾਰ ਨੂੰ ਲੰਦਨ ਵਿੱਚ ਹੋਇਆ ਸੀ। ਮਿਸ ਵਰਲਡ -2017 ਮੁਕਾਬਲੇ ਦੇ ਅੰਤਮ ਗੇੜ ਵਿੱਚ, ਜਮੈਕਾ ਦੇ 23 ਸਾਲਾ ਟੋਨੀ ਐਨ ਸਿੰਘ ਨੇ ਅਮਰੀਕੀ ਗਾਇਕਾ ਵਿਹਟਨੀ ਹਿਊਸਟਨ ਦਾ ਇੱਕ ਗਾਣਾ ਗਾ ਕੇ ਦਰਸ਼ਕਾਂ ਨੂੰ ਮਨ ਮੋਹ ਲਿਆ। ਖਾਸ

ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਸਬੰਧੀ ਦਿੱਤੀ ਜਾਣਕਾਰੀ...

ਹੁਸ਼ਿਆਰਪੁਰ : ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਲਈ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕਰ ਕੇ ਦੇਣ ਸਬੰਧੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਜਾ ਕੇ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਦੀ ਅਗਵਾਈ

ਲੋਕ ਭਲਾਈ ਸਕੀਮਾਂ ਤੋਂ ਕਰਵਾਇਆ ਜਾਣੂ.....

 ਪੰਜਾਬ :  ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਵਿਖੇ ਐੱਨਐੱਸਐੱਸ ਵਿਭਾਗ ਵੱਲੋਂ ਬਾਲ ਵਿਕਾਸ ਅਤੇ ਵਿਭਾਗ ਭਵਾਨੀਗੜ੍ਹ ਦੇ ਸਹਿਯੋਗ ਨਾਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਜਾਗਰੂਕਤਾ ਮੁਹਿੰਮ ਤਹਿਤ ਇਕ ਰੋਜ਼ਾ ਸਿਖਲਾਈ ਅਤੇ ਸੰਵੇਦਨਸ਼ੀਲਤਾ ਸੈਮੀਨਾਰ ਕਰਵਾਇਆ ਗਿਆ। ਮੰਚ ਸੰਚਾਲਨ ਮੈਡਮ ਕਮਲ ਮੁਹਿੰਦਰ ਕੌਰ ਦੁਆਰਾ ਕੀਤਾ ਗਿਆ। ਸੈਮੀਨਾਰ ਵਿਚ ਪ੍ਰਮੁੱਖ ਵਕਤਾ ਦੇ ਤੌਰ ‘ਤੇ ਮੈਡਮ ਰਤਿੰਦਰਪਾਲ ਕੌਰ ਸੀਡੀਪੀਓ ਭਵਾਨੀਗੜ੍ਹ, ਮੈਡਮ ਰੇਸ਼ਮਾ ਪ੍ਰਰੋਜੈਕਟ ਮੈਨੇਜਰ ਸਮਾਈਲ ਫਾਊਂਡੇਸ਼ਨ ਭਵਾਨੀਗੜ੍ਹ, ਪ੍ਰਮੋਦ ਸੈਕਸੈਨਾ (ਐਡਵੋਕੇਟ) ਫਰੀ ਲੀਗਲ ਸਰਵਿਸਜ਼ ਸੰਗਰੂਰ, ਗੁਰਵਿੰਦਰ

ਬਲਾਤਕਾਰੀ–ਕਾਤਲਾਂ ਨੂੰ ਖ਼ਤਮ ਕਰਨ ਵਾਲੀ ਪੁਲਿਸ ਟੀਮ ’ਤੇ ਲੋਕਾਂ ਫੁੱਲ ਵਰ੍ਹਾਏ....

ਤੇਲੰਗਾਨਾ : ਹੈਦਰਾਬਾਦ ਦੀ ਲੇਡੀ ਵੈਟਰਨਰੀ ਡਾਕਟਰ ਦੇ ਚਾਰ ਬਲਾਤਕਾਰੀਆਂ ਤੇ ਕਾਤਲਾਂ ਮੁਹੰਮਦ ਆਰਿਫ਼, ਨਵੀਨ, ਸ਼ਿਵਾ ਤੇ ਚੇਨਾਕੇਸ਼ਾਵੁਲੂ ਅੱਜ ਸ਼ਾਦਨਗਰ ਜ਼ਿਲ੍ਹੇ ਦੇ ਚਟਨਪੱਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਅੱਜ ’ਚ 3 ਵਜੇ ਤੋਂ 6 ਵਜੇ ਤੱਕ ਦੌਰਾਨ ਮਾਰੇ ਗਏ। ਇਹ ਜਾਣਕਾਰੀ ਸਾਈਬਰਾਬਾਦ ਪੁਲਿਸ ਕਮਿਸ਼ਨਰ ਵੀਸੀ ਸੱਜਨਾਰ ਨੇ ਦਿੱਤੀ। ਪੁਲਿਸ ਦੀ ਜਿਹੜੀ ਟੀਮ ਨੇ ਆਪਣੀ ਆਤਮ–ਰੱਖਿਆ ਲਈ ਬਲਾਤਕਾਰੀ–ਕਾਤਲਾਂ ਨੂੰ ਮਾਰ ਮੁਕਾਇਆ ਹੈ, ਉਸ ਤੋਂ ਸਿਰਫ਼ ਹੈਦਰਾਬਾਦ ਦੇ ਵਾਸੀ ਹੀ ਨਹੀਂ, ਸਗੋਂ ਭਾਰਤ

Asian Archery Championship 'ਚ ਅਭਿਸ਼ੇਕ-ਜਿਓਤੀ ਦੀ ਜੋੜੀ ਨੇ ਲਾਇਆ ਗੋਲਡ 'ਤੇ ਨਿਸ਼ਾਨਾ...

ਨਵੀਂ ਦਿੱਲੀ :  ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ ‘ਚ ਅਭਿਸ਼ੇਕ ਵਰਮਾ (Abhishek Verma) ਤੇ ਜਿਓਤੀ ਸੁਰੇਖਾ ਵਣਮ (Jyoti Surekha Vennam) ਦੀ ਜੋੜੀ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ। ਬੁੱਧਵਾਰ ਨੂੰ ਇੱਥੇ ਮੁਕੰਮਲ ਹੋਈ 21ਵੀਂ Asian Archery Championships ‘ਚ ਅਭਿਸ਼ੇਕ ਤੇ ਜਿਓਤੀ ਦੀ ਜੋੜੀ ਨੇ ਗੋਲਡ ‘ਤੇ ਨਿਸ਼ਾਨਾ ਵਿੰਨ੍ਹਿਆ। ਇਸ ਟੂਰਨਾਮੈਂਟ ‘ਚ ਭਾਰਤੀ ਖਿਡਾਰੀਆਂ ਦਾ ਇਹ ਇਕੱਲਾ ਗੋਲਡ ਮੈਡਲ ਹੈ। ਹਾਲਾਂਕਿ ਕੁੱਲ ਮਿਲਾ ਕੇ ਭਾਰਤੀ ਤੀਰਅੰਦਾਜ਼ਾਂ ਨੇ ਸੱਤ ਮੈਡਲ ਆਪਣੇ ਨਾਂ ਕੀਤੇ

ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਵਿਰੁੱਧ  ਜ਼ਬਰਦਸਤ ਜੰਗ...

ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ੇ ਦੀ ਬਿਮਾਰੀ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੇ ਡੈਪੋ ਪ੍ਰੋਗਰਾਮ ਤਹਿਤ ਅੱਜ ਇਥੇ ਗਿੱਦੜਬਾਹਾ ਉਪਮੰਡਲ ਦੀਆਂ ਨਸ਼ਾ ਨਿਗਾਰਨ ਕਮੇਟੀਆਂ ਦੇ ਡੈਪੋ ਮੈਂਬਰਾਂ ਨੂੰ ਸਨਾਖਤੀ ਕਾਰਡ ਵੰਡੇ ਗਏ ਇਸ ਮੌਕੇ ਸਨਾਖਤੀ ਕਾਰਡ ਵੰਡਨ ਲਈ ਕਰਵਾਏ ਗਏ ਸਮਾਗਮਾਂ ਨੂੰ ਸੰਬੋਧਨ ਕਰਦਿਆ ਜ਼ਿਲਾ ਪੁਲਿਸ ਮੁਖੀ ਸ.ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਕ ਪਾਸੇ ਜਿਥੇ ਨਸ਼ੇ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ ਉਥੇ ਨਸ਼ੇ ਤੋਂ ਪੀੜਤਾਂ ਦੇ ਇਲਾਜ ਲਈ ਵੀ ਪੁਲਿਸ ਵਿਭਾਗ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ। ਐਸ ਐਸ ਪੀ ਸ. ਰਾਜਬਚਨ ਸਿੰਘ ਸੰਧੂ ਨੇ ਇਸ ਮੌਕੇ ਆਖਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੇ ਵੀ ਪੁਲਿਸ ਦੇ ਮੋਢੇ ਨਾਲ ਮੋਢਾ ਜੋੜਕੇ ਇਸ ਸਮਾਜਿਕ ਬੁਰਾਈ ਖਿਲਾਫ ਜ਼ਬਰਦਸਤ ਜੰਗ ਛੇੜੀ ਹੈ। ਉਨਾਂ ਨੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿਚ ਬਣੀਆਂ ਨਸ਼ਾ ਨਿਗਰਾਨ ਕਮੇਟੀਆਂ ਦੀ ਸਲਾਘਾ ਕਰਦਿਆ ਕਿਹਾ ਕਿ ਨਸ਼ੇ ਇਕ ਸਮਾਜਿਕ ਸਮੱਸਿਆ ਹੈ ਅਤੇ ਇਸ ਦੇ ਹਲ ਲਈ ਸਮੁੱਚੇ ਸਮਾਜ ਨੂੰ ਇਕਮੁੱਠ ਹੋ ਕੇ ਹੰਭਲਾ ਮਾਰਨਾ ਪਵੇਗਾ। ਉਨਾਂ ਆਖਿਆ ਕਿ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਦੀ ਅਗਵਾਈ ਵਿਚ ਪੁਲਿਸ ਦ੍ਰਿੜ੍ਹ ਸਕੰਲਪ ਹੈ ਕਿ ਨਸ਼ੇ ਦਾ ਸਮੂਲ ਨਾਸ਼ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ਿਆਂ ਦੀ ਵਿਕਰੀ ਵਿਚ ਸ਼ਾਮਿਲ ਪਾਇਆ ਜਾਵੇਗਾ ਉਸ ਨੂੰ ਸਲਾਖ਼ਾ ਪਿੱਛੇ ਜਾਣਾ ਹੀ ਪਵੇਗਾ। ਐਸ ਐਸ ਪੀ ਸ. ਰਾਜਬਚਨ ਸਿੰਘ ਨੇ ਇਸ ਮੌਕੇ ਗਿੱਦੜਬਾਹਾ ਉਪਮੰਡਲ ਦੇ ਵੱਖ ਵੱਖ ਪਿੰਡਾਂ ਤੋਂ ਪੁੱਜੇ ਡੈਪੋ ਵਲੰਟੀਅਰਾਂ ਨੂੰ ਸੰਬੋਧਨ ਵਿਚ ਆਖਿਆ ਕਿ ਡੈਪੋ ਸਾਡੀਆਂ ਬਾਹਵਾਂ ਹਨ ਅਤੇ ਸਾਨੂੰ ਇਨ੍ਹਾਂ ਤੇ ਮਾਣ ਹੈ। ਉਨਾਂ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਸਾਡਾ ਦੁਸ਼ਮਣ ਨਹੀਂ ਹੈ ਸਗੋਂ ਅਜਿਹੇ ਭਟਕੇ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣਾ ਹੀ ਸਾਡਾ ਉਦੇਸ਼ ਹੈ। ਉਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਕੋਲ ਊਰਜਾ ਦੀ ਕੋਈ ਘਾਟ ਨਹੀਂ ਹੈ ਇਸ ਲਈ ਅਸੀਂ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਵੱਖ ਵੱਖ ਗਤੀਵਿਧੀਆਂ ਵੀ ਕਰਵਾਵਾਂਗੇ। ਐਸ.ਐਸ.ਪੀ. ਸ: ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਵਿਚ ਵੱਡੀ ਪੱਧਰ ਤੇ ਨੌਜਵਾਨ ਡੈਪੋ ਵਜੋਂ ਜੁੜੇ ਹਨ। ਸ੍ਰੀ ਮੁਕਤਸਰ ਸਾਹਿਬ ਉਪਮੰਡਲ ਵਿਚ 2358, ਮਲੋਟ ਉਪਮੰਡਲ ਵਿਚ 2520 ਅਤੇ ਗਿੱਦੜਬਾਹਾ ਉਪਮੰਡਲ ਵਿਚ 3650 ਸਮੇਤ ਹੁਣ ਤੱਕ ਜ਼ਿਲੇ ਵਿਚ 8528 ਡੈਪੋ ਰਜਿਸਟਰ ਹੋ ਚੁੱਕੇ ਹਨ। ਇਸ ਮੌਕੇ ਉਨਾਂ ਨੇ ਦੱਸਿਆ ਕਿ ਇਸ ਸਾਲ ਜ਼ਿਲੇ ਵਿਚ ਹੁਣ ਤੱਕ ਨਸ਼ੇ ਨਾਲ ਸਬੰਧਤ 347 ਮਾਮਲੇ ਪੁਲਿਸ ਨੇ ਦਰਜ ਕਰਕੇ ਦੋਸ਼ੀਆਂ ਨੂੰ ਜ਼ੇਲਾਂ ਵਿਚ ਭੇਜਿਆ ਹੈ। ਜਿਸ ਵਿਚੋਂ 114 ਵੱਡੀਆਂ ਖੇਪਾਂ ਸਨ ਅਤੇ 14 ਅਜਿਹੇ ਮਾਮਲੇ ਵਿਚ ਪਕੜੇ ਗਏ ਹਨ ਜਿੱਥੇ ਪਕੜੇ ਗਏ ਲੋਕਾਂ ਤੋਂ ਉਨਾਂ ਦੇ ਅਗਲੇ ਪਿੱਛਲੇ ਕਿ ਜੋੜ ਕੇ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈਇਸ ਮੌਕੇ ਸ੍ਰੀ ਪ੍ਰਵੀਨ ਬਾਂਸਲ ਕੋਆਰਡੀਨੇਟਰ ਨਸ਼ਾ ਨਿਗਰਾਨ ਕਮੇਟੀਆਂ, ਕੋਟਲੀ ਦੇ ਸ਼ਮਿੰਦਰ ਸਿੰਘ ਅਤੇ ਰਣਜੀਤ ਸਿੰਘ ਗਿੱਲ ਅਤੇ ਡੀਐਸਪੀ ਗੁਰਤੇਜ ਸਿੰਘ ਨੇ ਵੀ ਸੰਬੋਧਨ ਕੀਤਾ। ਪ੍ਰਵੀਨ ਬਾਂਸਲ ਨੇ ਪੁਲਿਸ ਪ੍ਰਸ਼ਾਸਨ ਦੀ ਮੁਹਿੰਮ ਦੀ ਸਲਾਘਾ ਕਰਦਿਆਂ ਕਿਹਾ ਪ੍ਰਸ਼ਾਸਨ ਤੇ ਲੋਕ ਮਿਲ ਕੇ ਹੀ ਸਮਾਜ ਨੂੰ ਨਸ਼ਾ ਮੁਕਤ ਬਣਾ ਸਕਾਂਗੇ ਇਸ ਮੌਕੇ ਐਸ.ਪੀ. ਸ੍ਰੀ ਕੁਲਵੰਤ ਰਾਏ, ਡੀਐਸਪੀ ਪਰਮਜੀਤ ਸਿੰਘ, ਤਹਿਸੀਲਦਾਰ ਗੁਰਮੇਲ ਸਿੰਘ, ਐਸਐਚਓ ਅੰਗਰੇਜ ਸਿੰਘ ਅਤੇ ਕਿਰਸ਼ਨ ਕੁਮਾਰ ਸਮੇਤ ਪਿੰਡਾਂ ਦੀਆਂ ਨਸ਼ਾ ਨਿਗਰਾਨ ਕਮੇਟੀਆਂ ਦੇ ਮੈਂਬਰ, ਜੀਓਜੀ, ਪਿੰਡਾਂ ਦੇ ਪੰਚ ਸਰਪੰਚ ਵੀ ਹਾਜਰ ਸਨ।

78 ਸਾਲਾ ਬਖਸ਼ੀਸ਼ ਨੇ ਦੌੜ ‘ਚ ਜਿੱਤਿਆ ਸੋਨ ਤਮਗ਼ਾ, ਦਿਲ ਦਾ ਦੌਰਾ ਪੈਣ ਨਾਲ ਮੌਤ

ਚੰਡੀਗੜ੍ਹ : 78 ਸਾਲਾਂ ਦੇ ਐਥਲਿਟ ਬਖਸ਼ੀਸ਼ ਸਿੰਘ ਦੀ 1500 ਮੀਟਰ ਦੌੜ ਜਿੱਤਣ ਤੋਂ ਬਾਅਦ ਮੈਦਾਨ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਜਲੋਵਾਲ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਨੇ 1500 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ। ਪੰਜਾਬ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਬੁਜ਼ਰਗਾਂ ਲਈ ਕਰਵਾਈ ਗਈ ਐਥਲੈਟਿਕ ਮੀਟ ਦੌਰਾਨ ਉਨ੍ਹਾਂ ਨੂੰ ਦਿਲ ਦੀ ਦੌਰਾ ਪੈ

ਪੰਡਿਤ ਜਵਾਹਰ ਲਾਲ ਨਹਿਰੂ ਦੀ ਉਹ ਗੱਲ, ਜੋ ਅੱਜ ਵੀ ਹੈ ਬੜੇ ਕੰਮ ਦੀ...

ਨਵੀਂ ਦਿੱਲੀ : ਸਵਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਪ੍ਰਯਾਗਰਾਜ ‘ਚ ਹੋਇਆ ਸੀ। ਉੁਨ੍ਹਾਂ ਦੇ ਜਨਮ ਦਿਨ ‘ਤੇ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਪੰਡਿਤ ਨਹਿਰੂ ਅੰਗਰੇਜ਼ਾਂ ਦੇ ਖ਼ਿਲਾਫ਼ ਆਜ਼ਾਦੀ ਦੀ ਲੜਾਈ ‘ਚ ਪ੍ਰਮੁਖ ਨੇਤਾ ਸਨ। ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪੰਡਿਤ ਨਹਿਰੂ ਦੋ ਬਾਰ ਕਾਂਗਰਸ ਜੇ ਰਾਸ਼ਟਰੀ ਪ੍ਰਧਾਨ ਰਹੇ। ਸਭ ਤੋਂ ਵੱਧ 16

ਕਾਮਿਆਂ ਨੇ ਨਾ ਕੀਤੀ ਸਫਾਈ ਤਾਂ ਨਾਲੇ 'ਚ ਖ਼ੁਦ ਉਤਰ ਗਏ ਮੰਤਰੀ...

ਨਵੀਂ ਦਿੱਲੀ : ਗਵਾਲੀਅਰ ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਦੇ ਬਿਰਲਾ ਨਗਰ ਖੇਤਰ ਦੀ ਸਫਾਈ ਨਹੀਂ ਕੀਤੀ ਤਾਂ ਮੱਧ ਪ੍ਰਦੇਸ਼ ਦੇ ਖੁਰਾਕ ਸਿਵਲ ਸਪਲਾਈ ਮੰਤਰੀ ਪ੍ਰਦੁਮਣ ਸਿੰਘ ਤੋਮਰ ਖ਼ੁਦ ਐਤਵਾਰ ਸਵੇਰ ਤੱਕ ਗੰਦੇ ਪਾਣੀ ਨਾਲ ਭਰੇ ਨਾਲੇ ਵਿੱਚ ਹੇਠਾਂ ਉਤਰ ਆਏ ਅਤੇ ਬੇਲਚੇ ਨਾਲ ਚਿੱਕੜ ਕੱਢਣ ਲੱਗ ਪਏ।ਇਸ ਦੌਰਾਨ ਤੋਮਰ ਨੇ ਕਈ ਘੰਟੇ ਤਕ ਨਾਲੇ ਦੀ ਸਫਾਈ ਕੀਤੀ। ਉਨ੍ਹਾਂ ਨੇ ਹੱਥਾਂ ਅਤੇ ਪੈਰਾਂ ਨੂੰ ਚਿੱਕੜ ਤੋਂ ਬਚਾਉਣ ਲਈ ਦਸਤਾਨੇ

ਵਿਦਿਆਰਥਣਾਂ ਨੇ ਕਵੀਸ਼ਰੀ ਮੁਕਾਬਲੇ ਜਿੱਤੇ...

ਭਦੌੜ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਲਵਾ ਜ਼ੋਨ ਦੇ ਢਾਡੀ ਤੇ ਕਵੀਸ਼ਰੀ ਮੁਕਾਬਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਭਾਈ ਡੱਲ ਸਿੰਘ ਦੀਵਾਨ ਹਾਲ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕਰਵਾਏ ਗਏ। ਜਾਣਕਾਰੀ ਦਿੰਦੇ ਹੋਏ ਪ੍ਰੋ. ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਮੁਕਾਬਲਿਆਂ