Humara punjab

ਬਿਆਸ ਦੀ ਸਕੂਲੀ ਬੱਚੀ ਨਾਲ ਬਲਾਤਕਾਰ ਵਿਰੁੱਧ ਲੋਕਾਂ ਲਾਇਆ ਜਾਮ...

ਅੰਮ੍ਰਿਤਸਰ : ਨਾਬਾਲਗ਼ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੀ ਘਿਨਾਉਣੀ ਘਟਨਾ ਵਿਰੁੱਧ ਅੱਜ ਆਮ ਲੋਕਾਂ ਨੇ ਨੈਸ਼ਨਲ ਹਾਈਵੇਅ ਨੰਬਰ 1 ਉੱਤੇ ਰੋਸ ਮੁਜ਼ਾਹਰਾ ਕਰ ਕੇ ਆਵਾਜਾਈ ਠੱਪ ਕਰ ਦਿੱਤੀ। ਇਹ ਰੋਸ ਮੁਜ਼ਾਹਰਾ ਕਰਨ ਵਾਲਿਆਂ ਵਿੱਚ ਜ਼ਿਆਦਾਤਰ ਸਕੂਲੀ ਵਿਦਿਆਰਥੀਆਂ/ਵਿਦਿਆਰਥਣਾਂ ਦੇ ਮਾਪੇ ਸਨ ਪਰ ਇਸ ਵਿੱਚ ਪੀੜਤ ਲੜਕੀ ਦੇ ਮਾਪੇ ਮੌਜੂਦ ਨਹੀਂ ਸਨ। ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਸਕੂਲ ਦੇ ਪ੍ਰਬੰਧਕ ਲੜਕੀਆਂ ਲਈ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਤੋਂ ਅਸਮਰੱਥ ਰਹੇ ਹਨ।

ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ....

ਅੰਮ੍ਰਿਤਸਰ : ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਥਾਪਿਆ ਗਿਆ ਇਸ ਮੌਕੇ ਹਾਊਸ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬਾਕੀ ਮੈਂਬਰਾਂ ਦੀ ਚੋਣ ਕਰਨ ਦੇ ਲਈ ਅਧਿਕਾਰ ਵੀ ਸੌਂਪੇ।

ਸਰਪੰਚਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ....

 ਪੰਜਾਬ :  ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਜੀਵ ਸ਼ਰਮਾ ਦੀ ਰਹਿੁਨਮਾਈ ਹੇਠ ਸ਼ਨਿੱਚਰਵਾਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਸ਼ਹਿਣਾ ਵਿਖੇ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਦੇ ਰਿਸੋਰਜ਼ ਪਰਸਨ ਰਾਕੇਸ਼ ਕੁਮਾਰ ਤੇ ਪਰੁਲ ਗਰਗ ਨੇ 5ਵੇਂ ਕਲੱਸਟਰ ਦੇ ਪਿੰਡਾਂ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ ਨੂੰ ਦੋ ਰੋਜ਼ਾ ਟ੍ਰੇਨਿੰਗ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜ ਕਰਨ ਤੋਂ ਪਹਿਲਾਂ ਪਾਰਦਰਸ਼ੀ ਢੰਗ ਨਾਲ ਕੀਤੇ ਜਾਣ ਵਾਲੇ ਕੰਮਾਂ

ਫਰੀਦਕੋਟ ਵਿਖੇ ਲਾਈ ਨੈਸ਼ਨਲ ਲੋਕ ਅਦਾਲਤ....

ਫਰੀਦਕੋਟ : ਫਰੀਦਕੋਟ ਵਿਖੇ ਕੌਮੀ ਲੋਕ ਅਦਾਲਤ ਕਰਵਾਈ ਗਈ, ਜਿਸ ‘ਚ ਰੱਖੇ ਗਏ 919 ਮੁਕੱਦਮਿਆਂ ‘ਚੋਂ 375 ਆਪਸੀ ਸਹਿਮਤ ਨਾਲ ਕੀਤੇ ਗਏ ਅਤੇ ਫੈਸਲਿਆਂ ਤੇ 3 ਕਰੋੜ ਰੁਪਏ ਤੋਂ ਵੱਧ ਦੇ ਐਵਾਰਡ ਪਾਸ ਕੀਤੇ ਗਏ। ਇਸ ਕੌਮੀ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਚੱਲ ਰਹੇ ਮੁਕੱਦਮਿਆਂ ਦੀ ਸਨਾਖਤ ਕਰਨ ਉਪਰੰਤ 555 ਮੁਕੱਦਮੇ ਤੇ 364 ਪ੍ਰਰੀ ਲਿਟੀਗੇਟਿਵ ਮੁਕੱਦਮੇ, ਕੁਲ 919 ਮੁਕੱਦਮੇ ਸੁਣਵਾਈ ਲਈ ਰੱਖੇ ਗਏ ਸਨ। ਜਿੰਨ੍ਹਾਂ ਵਿੱਚੋਂ 375 ਮੁਕੱਦਮਿਆਂ ਦਾ ਆਪਸੀ

1971 ਦੇ ਸ਼ਹੀਦਾਂ ਦੀ ਯਾਦ 'ਚ ਮੇਲਾ 16 ਤੇ 17 ਦਸੰਬਰ ਨੂੰ...

ਫਾਜਿਲਕਾ :  1971 ਦੇ ਭਾਰਤ-ਪਾਕਿ ਯੁੱਧ ‘ਚ ਫਾਜਿਲਕਾ ਸੈਕਟਰ ‘ਚ ਸ਼ਹੀਦ ਹੋਏ ਭਾਰਤੀ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਦੀ ਯਾਦ ‘ਚ 16 ਅਤੇ 17 ਦਸੰਬਰ ਨੂੰ ਦੋ ਰੋਜ਼ਾ ਸ਼ਹੀਦੀ ਮੇਲਾ ਕਰਵਾਇਆ ਜਾ ਰਿਹਾ ਹੈ। ਵਰਣਨਯੋਗ ਹੈ ਕਿ ਫਾਜ਼ਿਲਕਾ ਸੈਕਟਰ ‘ਚ ਸਰਹੱਦੀ ਪਿੰਡ ਆਸਫਵਾਲਾ ‘ਚ ਸ਼ਹੀਦਾਂ ਦੀ ਸਮਾਧੀ ਦਾ ਨਿਰਮਾਣ 1972 ‘ਚ ਕੀਤਾ ਗਿਆ ਸੀ, ਜਿਸਦੀ ਦੇਖ ਰੇਖ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ।ਜਿਕਰਯੋਗ ਹੈ ਕਿ ਫਾਜ਼ਿਲਕਾ ਸੈਕਟਰ

ਵਧੀਆ ਕਾਰਗੁਜ਼ਾਰੀ ਦੇਣ ਵਾਲੇ ਵਿਦਿਆਰਥੀ ਸਨਮਾਨਿਤ...

 ਮਮਦੋਟ : ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮਾਪੇ ਅਧਿਆਪਕ ਕਰਵਾਈਆਂ ਜਾ ਰਹੀਆਂ ਹਨ। ਇਸ ਤਹਿਤ ਸਰਕਾਰੀ ਪ੍ਰਰਾਇਮਰੀ ਸਕੂਲ ਰਾਉ ਕੇ ਹਿਠਾੜ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਦਸੰਬਰ ਦੇ ਪ੍ਰਰੀਖਿਆ ਦੇ ਨਤੀਜਿਆ ਦੌਰਾਨ ਵਧੀਆਂ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿਚ ਸਕੂਲ ਵਿਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਾਰੇ ਮਾਪਿਆਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਰਪੰਚ

ਲੁਟੇਰਿਆਂ ਨੇ ਏਟੀਐੱਮ ਭੰਨ ਕੇ ਲੱਖਾਂ ਰੁਪਏ ਉਡਾਏ...

ਫ਼ਤਹਿਗੜ੍ਹ  : ਬੀਤੀ ਰਾਤ ਤਕਰੀਬਨ 2 ਵਜੇ ਸਟੇਟ ਬੈਂਕ ਆਫ ਪਟਿਆਲਾ ਬਰਾਂਚ ਫਤਹਿਗੜ੍ਹ ਪੰਜਗਰਾਈਆਂ ਦੇ ਨੇੜੇ ਬਣੇ ਏਟੀਐੱਮ ਵਿਚੋਂ ਕੁਝ ਵਿਅਕਤੀਆਂ ਨੇ ਗੈਸ ਬੈਲਡਿੰਗ ਦੀ ਸਹਾਇਤਾ ਨਾਲ ਏਟੀਐੱਮ ਤੋੜ ਕੇ ਉਸ ਵਿਚੋਂ 28 ਲੱਖ ਪੰਦਰਾਂ ਹਜ਼ਾਰ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਹਨ। ਸਵੇਰ ਸਮੇਂ ਲੋਕਾਂ ਨੇ ਦੇਖਿਆ ਕਿ ਏਟੀਐੱਮ ਟੁੱਟਿਆ ਪਿਆ ਸੀ। ਥਾਣਾ ਸ਼ੇਰਪੁਰ ਦੇ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਉੱਪਰ ਉਪ ਕਪਤਾਨ ਪੁਲਿਸ

ਲਗਾਤਾਰ ਪੈ ਰਹੇ ਮੀਂਹ ਨਾਲ ਵਧੀ ਠੰਡ, ਜਨਜੀਵਨ ਹੋਇਆ ਪ੍ਰਭਾਵਿਤ...

ਮੁਕਤਸਰ : ਬੁੱਧਵਾਰ ਦੀ ਰਾਤ ਤੋਂ ਸ਼ੁਰੂ ਹੋਇਆ ਮੀਂਹ ਵੀਰਵਾਰ ਨੂੰ ਵੀ ਰੁਕ-ਰੁਕ ਕੇ ਪੂਰਾ ਦਿਨ ਜਾਰੀ ਰਿਹਾ ਜਿਸ ਨਾਲ ਮੌਸਮ ‘ਚ ਕਾਫੀ ਬਦਲਾਅ ਹੋਇਆ ਤੇ ਇਸ ਮੀਂਹ ਨਾਲ ਠੰਡ ‘ਚ ਵਾਧਾ ਹੋ ਗਿਆ ਤੇ ਮੀਂਹ ਪੈਣ ਕਰਕੇ ਪਾਰਾ ਥੱਲੇ ਡਿੱਗ ਪਿਆ। ਸ੍ਰੀ ਮੁਕਤਸਰ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ‘ਚ ਸਵੇਰ ਤੋਂ ਹੋ ਰਹੀ ਬਾਰਿਸ਼ ਕਾਰਨ ਵਧੀ ਠੰਡ ਕਰਕੇ ਲੋਕਾਂ ਨੂੰ ਰੋਜ਼ਾਨਾ ਦੇ ਕੰਮਾਂ ਕਾਰਾਂ ‘ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ

ਕਿਸਾਨਾਂ ਨੇ ਵੱਖ-ਵੱਖ ਏਜੰਡਿਆਂ 'ਤੇ ਕੀਤਾ ਵਿਚਾਰ ਵਟਾਂਦਰਾ.....

ਮੁਕਤਸਰ  :  ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੀਟਿੰਗ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬੂੜਾ ਗੁੱਜਰ ਦੀ ਪ੍ਰਧਾਨਗੀ ‘ਚ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਏਜੰਡਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵੱਲੋਂ ਸਮੂਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ ਜੋ ਕਿ ਸਰਕਾਰ ਵੱਲੋਂ ਕਿਸਾਨ ‘ਤੇ ਪਾਏ ਗਏ ਪਰਚਿਆਂ ਤੇ ਜੁਰਮਾਨਿਆਂ ਦੇ ਖਿਲਾਫ਼ ਇੱਕ ਮੁੱਠ ਹੋ ਕੇ ਦਿ੍ੜਤਾ ਨਾਲ ਲੜੇ ਹਨ, ਇਸ ਤੋਂ ਇਲਾਵਾ

ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਿਟੀ ਪੁਲਸ ਵੱਲੋਂ ਚੈਕਿੰਗ...

 ਮੁਕਤਸਰ: ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਸਿਟੀ ਪੁਲਿਸ ਦੇ ਐਸਐਚਓ ਤੇਜਿੰਦਰਪਾਲ ਸਿੰਘ ਦੀ ਅਗਵਾਈ ‘ਚ ਸ਼ਰਾਰਤੀ ਅਨਸਰਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਟੀਮ ਨੇ ਬੱਸ ਅੱਡਾ ਅਤੇ ਰੇਲਵੇ ਸਟੇਸ਼ਨ ‘ਤੇ ਚੈਕਿੰਗ ਕੀਤੀ। ਇਸ ਮੌਕੇ ਮੁਕਤੀਸਰ ਵੈੱਲਫੇਅਰ ਕਲੱਬ ਦੀ ਟੀਮ ਵੀ ਨਾਲ ਮੌਜੂਦ ਸੀ। ਐੱਸਐੱਚਓ ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਥਾਣਾ ਸਿਟੀ ਦੀ ਹੱਦ ਅੰਦਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕੋਈ ਵੀ