NHI ਦੇ ਨਾਕਾਮ ਰਹਿਣ ਤੋਂ ਬਾਅਦ ਸਰਕਾਰ ਨੇ ਫਾਸਟੈਗ ਦੀ ਤਰੀਕ 15 ਦਸੰਬਰ ਤਕ ਵਧਾਈ, ਫ਼ਿਲਹਾਲ ਨਹੀਂ ਲੱਗੇਗਾ ਜੁਰਮਾਨਾ…

NHI ਦੇ ਨਾਕਾਮ ਰਹਿਣ ਤੋਂ ਬਾਅਦ ਸਰਕਾਰ ਨੇ ਫਾਸਟੈਗ ਦੀ ਤਰੀਕ 15 ਦਸੰਬਰ ਤਕ ਵਧਾਈ, ਫ਼ਿਲਹਾਲ ਨਹੀਂ ਲੱਗੇਗਾ ਜੁਰਮਾਨਾ...

ਨਵੀਂ ਦਿੱਲੀ : ਐਲਾਨ ਦੇ ਬਾਵਜੂਦ ਐੱਨਐੱਚਆਈ ਦੇ ਨਾਕਾਮ ਰਹਿਣ ਦੇ ਕਾਰਨ ਸਰਕਾਰ ਨੇ ਫਾਸਟੈਗ ਦੀ ਲਾਜ਼ਮੀਅਤਾ ਦੀ ਤਰੀਕ 15 ਦਿਨ ਤਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹੁਣ ਬਿਨਾਂ ਫਾਸਟੈਗ ਵਾਹਨਾਂ ਦੇ ਫਾਸਟੈਗ ਲੇਨ ‘ਚ ਦਾਖਲ ਹੋਣ ‘ਤੇ 15 ਦਸੰਬਰ ਤਕ ਕੋਈ ਜੁਰਮਾਨਾ ਨਹੀਂ ਵਸੂਲਿਆ ਜਾਵੇਗਾ। ਫਾਸਟੈਗ ਲੇਨ ‘ਚ ਦਾਖਲ ਹੋਣ ਵਾਲੇ ਬਿਨਾਂ ਫਾਸਟੈਗ ਲੱਗੇ ਵਾਹਨਾਂ ਤੋਂ ਦੁੱਗਣਾ ਟੋਲ ਵਸੂਲਣ ਦੀ ਵਿਵਸਥਾ ਕੀਤੀ ਗਈ ਸੀ।

ਇਹ ਫੈਸਲਾ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਐੱਨਐੱਚਏਆਈ ਦੇ ਅਧਿਕਾਰੀਆਂ ਨਾਲ ਹੋਈ ਸਮੀਖਿਆ ਮੀਟਿੰਗ ਤੋਂ ਬਾਅਦ ਕੀਤਾ ਗਿਆ। ਮੀਟਿੰਗ ‘ਚ ਗਡਕਰੀ ਨੇ ਵਾਅਦੇ ਮੁਤਾਬਕ ਲੋਕਾਂ ਨੂੰ ਸਮੇਂ ‘ਤੇ ਫਾਸਟੈਗ ਮੁਹੱਈਆ ਨਾ ਕਰਾ ਪਾਉਣ ਲਈ ਐੱਨਐੱਚਏਆਈ ਅਫਸਰਾਂ ਦੀ ਕਲਾਸ ਲਗਾਈ।

ਅੱਧੀ ਅਧੂਰੀ ਤਿਆਰੀ

ਸੂਤਰਾਂ ਦੇ ਮੁਤਾਬਕ ਐੱਨਐੱਚਏਆਈ ਅਫਸਰ ਪਿਛਲੇ ਕਈ ਮਹੀਨਿਆਂ ਤੋਂ ਫਾਸਟੈਗ ਦੀਆਂ ਤਿਆਰੀਆਂ ਦੇ ਬਾਰੇ ਸੜਕ ਮੰਤਰਾਲੇ ਨੂੰ ਗਲਤ ਜਾਣਕਾਰੀਆਂ ਦੇ ਰਹੇ ਸਨ। ਉਹ ਲਗਾਤਾਰ ਸਭ ਕੁਝ ਸਹੀ ਹੋਣ ਦਾ ਭਰੋਸਾ ਦੇ ਰਹੇ ਸਨ। ਇਸੇ ਆਧਾਰ ‘ਤੇ ਗਡਕਰੀ ਨੇ 22 ਨਵੰਬਰ ਦੀ ਪ੍ਰੈੱਸ ਕਾਨਫਰੰਸ ‘ਚ ਫਾਸਟੈਗ ਨੂੰ ਪਹਿਲੀ ਦਸੰਬਰ ਤਕ ਮੁਫਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਸੀ ਪਰ ਮੰਤਰੀ ਦੇ ਐਲਾਨ ਮੁਤਾਬਕ ਐੱਨਐੱਚਏਆਈ ਵਾਅਦਾ ਨਿਭਾਉਣ ‘ਚ ਨਾਕਾਮ ਰਿਹਾ।

ਐੱਨਐੱਚਏਆਈ ਦੇ ਭਰੋਸੇ ‘ਤੇ ਹੀ ਗਡਕਰੀ ਨੇ ਪਹਿਲੀ ਦਸੰਬਰ ਤਕ ਐੱਨਐੱਚਏਆਈ ਦੇ ਤਮਾਮ ਪੀਓਐੱਸ ‘ਤੇ ਮੁਫਤ ਫਾਸਟੈਗ ਮਿਲਣ ਦਾ ਐਲਾਨ ਕਰ ਦਿੱਤਾ ਸੀ ਪਰ ਐੱਨਐੱਚਏਆਈ ਇਕ ਵੀ ਪੀਓਐੱਸ ‘ਤੇ ਲੋੜੀਂਦੇ ਮੁਫਤ ਫਾਸਟੈਗ ਮੁਹੱਈਆ ਨਹੀਂ ਕਰ ਸਕਿਆ।

Leave a Reply

Your email address will not be published. Required fields are marked *