ਸੁਲਤਾਨਪੁਰ ਲੋਧੀ ‘ਚ ਮੈਡੀਕਲ ਲਾਊਂਜ ਸਥਾਪਤ, 7800 ਤੋਂ ਵੱਧ ਲੋਕਾਂ ਦੀ ਕੀਤੀ ਜਾਂਚ …

ਸੁਲਤਾਨਪੁਰ ਲੋਧੀ 'ਚ ਮੈਡੀਕਲ ਲਾਊਂਜ ਸਥਾਪਤ, 7800 ਤੋਂ ਵੱਧ ਲੋਕਾਂ ਦੀ ਕੀਤੀ ਜਾਂਚ ...

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਆਉਣ ਵਾਲੀ ਸੰਗਤ ਦੀ ਸਿਹਤ ਦਾ ਧਿਆਨ ਰੱਖਣ ਅਤੇ ਸੇਵਾ ਲਈ ਸਰਕਾਰ ਵੱਲੋਂ ਜਗ੍ਹਾ-ਜਗ੍ਹਾ ਮੈਡੀਕਲ ਲਾਊਂਜ ਸਥਾਪਤ ਕੀਤੇ ਹਨ।  ਇਹ ਮੈਡੀਕਲ ਲਾਊਂਜ 24 ਘੰਟੇ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਤਬੀਅਤ ਖ਼ਰਾਬ ਹੋਣ ਦੀ ਸਥਿਤੀ ਵਿੱਚ ਲੋਕ ਇਥੇ ਪਹੁੰਚ ਕੇ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਲੈ ਰਹੇ ਹਨ। ਮੁੱਖ ਪੰਡਾਲ ਨੇੜੇ ਸਥਿਤ ਮੈਡੀਕਲ ਲਾਊਂਜ ਸਮੇਤ ਤਿੰਨੇ ਲਾਊਂਜ ਵਿੱਚ 7852 ਤੋਂ ਵੱਧ ਲੋਕਾਂ ਨੂੰ ਜਾਂਚ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

 ਸਿਵਲ ਸਰਜਨ ਡਾ. ਜਸਮੀਤ ਕੌਰ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਬਿਹਤਰੀਨ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਕੁੱਲ 1 ਹਜ਼ਾਰ ਪੈਰਾ ਮੈਡੀਕਲ ਸਟਾਫ਼ ਅਤੇ ਡਾਕਟਰਾਂ ਦੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਮੈਡੀਕਲ ਲਾਊਂਜ ਵਿੱਚ ਜ਼ਿਆਦਾਤਰ ਬੁਖ਼ਾਰ, ਪੇਟ ਦਰਦ, ਬੀਪੀ, ਸ਼ੂਗਰ, ਖੰਘ ਅਤੇ ਗਲੇ ਵਿੱਚ ਖ਼ਰਾਬੀ ਦੀ ਸਮੱਸਿਆ ਨਾਲ ਸਬੰਧਤ ਮਰੀਜ਼ ਪਹੁੰਚ ਰਹੇ ਹਨ। ਇਨ੍ਹਾਂ ਮਰੀਜ਼ਾਂ ਨੂੰ ਤੁਰੰਤ ਜਾਂਚ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।  ਉਨਾਂ ਦੱਸਿਆ ਕਿ ਹੁਣ ਤੱਕ ਮੁੱਖ ਪੰਡਾਲ ਨੇੜੇ ਸਥਿਤ ਲਾਊਂਜ ਵਿੱਚੋਂ 5293 ਮਰੀਜ਼ ਮੈਡੀਕਲ ਸਹਾਇਤਾ ਲੈ ਚੁੱਕੇ ਹਨ। ਇਸ ਤੋਂ ਇਲਾਵਾ ਸਥਾਪਤ ਦੋ ਹੋਰ ਲਾਊਂਜ ਵਿੱਚੋਂ ਕ੍ਰਮਵਾਰ 1559 ਅਤੇ 1 ਹਜ਼ਾਰ ਮਰੀਜ਼ ਜਾਂਚ ਕਰਵਾ ਕੇ ਮੁਫ਼ਤ ਦਵਾਈਆਂ ਲੈ ਚੁੱਕੇ ਹਨ।

Leave a Reply

Your email address will not be published. Required fields are marked *