ਵਿਧਾਇਕ ਅੰਗਦ ਸਿੰਘ ਤੇ ਵਿਧਾਇਕਾ ਅਦਿਤੀ ਸਿੰਘ ਦੇ ਅੱਜ ਹੋਣਗੇ ਆਨੰਦ ਕਾਰਜ…

ਵਿਧਾਇਕ ਅੰਗਦ ਸਿੰਘ ਤੇ ਵਿਧਾਇਕਾ ਅਦਿਤੀ ਸਿੰਘ ਦੇ ਅੱਜ ਹੋਣਗੇ ਆਨੰਦ ਕਾਰਜ...

ਨਵਾਂਸ਼ਹਿਰ : ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਤੇ ਰਾਏਬਰੇਲੀ ਤੋਂ ਕਾਂਗਰਸੀ ਵਿਧਾਇਕ ਅਦਿਤੀ ਸਿੰਘ ਦਾ ਵਿਆਹ ਦਿੱਲੀ ‘ਚ 21 ਨਵੰਬਰ ਨੂੰ ਹਿੰਦੂ ਰੀਤੀ ਰਿਵਾਜਾਂ ਨਾਲ ਹੋਇਆ ਸੀ। ਅੱਜ (ਸ਼ਨਿਚਰਵਾਰ) ਸਵੇਰੇ ਸਾਢੇ 11 ਵਜੇ ਉਨ੍ਹਾਂ ਦਾ ਸਿੱਖ ਰੀਤੀ-ਰਿਵਾਜਾਂ ਨਾਲ ਆਨੰਦ ਕਾਰਜ ਨਵਾਂਸ਼ਹਿਰ ਦੇ ਪਿੰਡ ਸਲੋਹ ‘ਚ ਉਨ੍ਹਾਂ ਦੀ ਕੋਠੀ ‘ਚ ਹੋਵੇਗਾ। ਇਸ ਤੋਂ ਪਹਿਲਾਂ ਅਦਿਤੀ ਦਾ ਗ੍ਰਹਿ ਪ੍ਰਵੇਸ਼ ਦਾ ਪ੍ਰੋਗਰਾਮ ਹੋਵੇਗਾ। ਪਹਿਲਾਂ 23 ਨਵੰਬਰ ਨੂੰ ਪੰਜਾਬ ਦੇ ਮੁੱਖ ਨੇਤਾਵਾਂ ਲਈ ਚੰਡੀਗੜ੍ਹ ‘ਚ ਰਿਸੈਪਸ਼ਨ ਪਾਰਟੀ ਕੀਤੀ ਜਾਣੀ ਸੀ ਜੋ ਹੁਣ ਨਵਾਂ ਸ਼ਹਿਰ ‘ਚ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਹੀ ਹੋਵੇਗੀ। ਆਨੰਦ ਕਾਰਜ ‘ਚ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ, ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਵਿਧਾਇਕ, ਸਾਰੇ ਐੱਮਪੀ ਵਿਆਹ ਵਾਲੇ ਜੋੜੇ ਨੂੰ ਆਸ਼ੀਰਵਾਦ ਦੇਣ ਪੁੱਜਣਗੇ। ਇਸ ਤੋਂ ਇਲਾਵਾ 25 ਨਵੰਬਰ ਨੂੰ ਨਵਾਂਸ਼ਹਿਰ-ਰਾਹੋਂ ਮਾਰਗ ‘ਤੇ ਆਰੀਆ ਸਕੂਲ ਦੇ ਮੈਦਾਨ ‘ਚ 10 ਹਜ਼ਾਰ ਲੋਕਾਂ ਲਈ ਰਿਸੈਪਸ਼ਨ ਪਾਰਟੀ ਹੋਵੇਗੀ। ਇਸ ਦੀਆਂ ਵੀ ਤਿਆਰੀਆਂ ਚਲ ਰਹੀਆਂ ਹਨ। ਮੈਦਾਨ ਦੀ ਜਾਣਕਾਰੀ ਲਈ ਰਾਹੋਂ, ਬਲਾਚੌਰ ਤੇ ਬੰਗਾ ਮਾਰਗ ‘ਤੇ ਸੂਚਨਾ ਬੋਰਡ ਵੀ ਲਾਏ ਜਾਣਗੇ।

Leave a Reply

Your email address will not be published. Required fields are marked *