ਲੰਚ ਤਕ ਬੰਗਲਾਦੇਸ਼ ਨੇ ਬਣਾਏ 63 ਸਕੋਰ, ਭਾਰਤ ਨੂੰ ਮਿਲੇ 3 ਵਿਕਟ..

ਲੰਚ ਤਕ ਬੰਗਲਾਦੇਸ਼ ਨੇ ਬਣਾਏ 63 ਸਕੋਰ, ਭਾਰਤ ਨੂੰ ਮਿਲੇ 3 ਵਿਕਟ..

ਨਵੀਂ ਦਿੱਲੀ:  ਭਾਰਤ ਤੇ ਬੰਗਲਾਦੇਸ਼ ਵਿਚਕਾਰ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਦੋ ਮੈਚਾਂ ਦੀਆਂ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਦੀ ਟੀਮ ਨੇ ਭਾਰਤ ਖ਼ਿਲਾਫ਼ ਇੰਦੌਰ ਟੈਸਟ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਬੰਗਲਾਦੇਸ਼ ਦੀ ਟੀਮ ਨੇ 27 ਓਵਰ ‘ਚ 3 ਵਿਕਟ ਖੋਹ ਕੇ 64 ਸਕੋਰ ਬਣਾ ਲਏ ਹਨ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਵੱਲੋਂ ਇਮਰੂਲ ਕਾਈਸ ਤੇ ਸ਼ਾਦਮਾਨ ਇਸਲਾਮ ਓਪਨਿੰਗ ਕਰਨ ਲਈ ਉਤਰੇ। ਹਾਲਾਂਕਿ, ਇਮਰੂਲ ਕਾਇਸ 6 ਸਕੋਰ ਬਣਾ ਕੇ ਛੇਵੇਂ ਓਵਰ ਦੀ ਆਖਰੀ ਗੇਂਦ ‘ਤੇ ਰਹਾਣੇ ਦੇ ਹੱਥੋਂ ਕੈਚ ਆਊਟ ਹੋ ਗਏ। ਇਹ ਵਿਕਟ ਭਾਰਤ ਨੂੰ ਉਮੇਸ਼ ਯਾਦਵ ਨੇ ਦਿਲਾਇਆ। ਅਗਲੇ ਹੀ ਓਵਰ ਦੀ ਆਖਰੀ ਗੇਂਦ ‘ਤੇ ਈਸ਼ਾਂਤ ਸ਼ਰਮਾ ਨੇ ਦੂਜੇ ਸਲਾਮੀ ਬੱਲੇਬਾਜ਼ ਸ਼ਾਦਮਾਨ ਇਸਲਾਮ ਨੂੰ 6 ਸਕੋਰ ‘ਤੇ ਸਾਹਾ ਦੇ ਹੱਥੋਂ ਕੈਚ ਆਊਟ ਕਰਵਾਇਆ।
ਬੰਗਲਾਦੇਸ਼ ਦੀ ਟੀਮ ਨੂੰ ਤੀਜਾ ਝਟਕਾ ਮੋਹੁਮਦ ਮਿਥੂਨ ਦੇ ਰੂਪ ‘ਚ ਲੱਗਾ ਜੋ 13 ਸਕੋਰ ਬਣਾ ਕੇ ਮੋਹੁਮਦ ਸ਼ਮੀ ਦੀ ਗੇਂਦ ‘ਤੇ LBW ਆਊਟ ਹੋਏ। ਪਹਿਲੇ ਦਿਨ ਲੰਚ ਤੋਂ ਪਹਿਲਾਂ ਭਾਰਤ ਨੂੰ ਕੁੱਲ ਤਿੰਨ ਵਿਕਟ ਮਿਲੇ। ਇਹ ਅੰਕੜਾ ਚਾਰ ਵੀ ਹੋ ਸਕਦਾ ਸੀ, ਪਰ ਕਪਤਾਨ ਕੋਹਲੀ ਨੇ ਇਕ ਕੈਚ ਛੱਡ ਦਿੱਤਾ।

Leave a Reply

Your email address will not be published. Required fields are marked *