ਲਤਾ ਟੰਡਨ ਨੇ ਲਗਾਤਾਰ 87.45 ਘੰਟੇ ਖਾਣਾ ਪਕਾ ਕੇ ਕੀਤਾ ਵਿਸ਼ਵ–ਰਿਕਾਰਡ ਕਾਇਮ…

ਲਤਾ ਟੰਡਨ ਨੇ ਲਗਾਤਾਰ 87.45 ਘੰਟੇ ਖਾਣਾ ਪਕਾ ਕੇ ਕੀਤਾ ਵਿਸ਼ਵ–ਰਿਕਾਰਡ ਕਾਇਮ...

ਮੱਧ ਪ੍ਰਦੇਸ਼ : ਭਾਰਤ ਦੀ 39 ਸਾਲਾ ਸ਼ੈਫ਼ ਲਤਾ ਟੰਡਨ ਨੇ 87.45 ਘੰਟੇ ਲਗਾਤਾਰ ਖਾਣਾ ਪਕਾ ਕੇ ਸਭ ਤੋਂ ਲੰਮੇ ਸਮੇਂ ਤੱਕ ਖਾਣਾ ਪਕਾਉਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਦਾ ਨਾਂਅ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਕੀਤਾ ਗਿਆ ਹੈ। ਵਿਸ਼ਵ ਰਿਕਾਰਡ ਬਣਾਉਣ ਵਾਲੇ ਲਤਾ ਟੰਡਨ ਨੇ ਦੱਸਿਆ ਕਿ ਗਿੰਨੀਜ਼ ਵਰਲਡ ਰਿਕਾਰਡਜ਼ ਨੇ ਉਨ੍ਹਾਂ ਦੇ ਇਸ ਕਾਰਨਾਮੇ ਨੂੰ ‘ਲੌਂਗੈਸਟ ਕੁਕਿੰਗ ਮੈਰਾਥਨ’ (ਵਿਅਕਤੀਗਤ) ਭਾਵ ‘ਸਭ ਤੋਂ ਲੰਮਾ ਸਮਾਂ ਖਾਣਾ ਪਕਾਉਣ’ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਨੂੰ ਬਾਕਾਇਦਾ ਅਧਿਕਾਰਤ ਸਰਟੀਫ਼ਿਕੇਟ ਵੀ ਜਾਰੀ ਕੀਤਾ ਗਿਆ ਹੈ।

    ਮੱਧ ਪ੍ਰਦੇਸ਼ ਦੇ ਰੀਵਾ ਦੇ ਜੰਮਪਲ਼ ਤੇ ਵਿਆਹੁਤਾ ਲਤਾ ਟੰਡਨ ਨੇ ਦੱਸਿਆ ਕਿ ਉਨ੍ਹਾਂ ਨੇ ਇਸੇ ਸ਼ਹਿਰ ਦੇ ਇੱਕ ਹੋਟਲ ’ਚ 3 ਤੋਂ 7 ਸਤੰਬਰ ਦੌਰਾਨ 87 ਘੰਟੇ 45 ਮਿੰਟਾਂ ਤੱਕ ਲਗਭਗ 1,600 ਕਿਲੋਗ੍ਰਾਮ ਖਾਣਾ ਪਕਾਇਆ ਤੇ ਗਿੰਨੀਜ਼ ਵਰਲਡ ਰਿਕਾਰਡ ਸਾਹਮਣੇ ਰਿਕਾਰਡ ਦਾ ਦਾਅਵਾ ਪੇਸ਼ ਕੀਤਾ ਸੀ।

    ਇਸ ਦੌਰਾਨ ਉਨ੍ਹਾਂ ਗੈਸ ਦੇ ਚੁੱਲ੍ਹੇ ਉੱਤੇ ਅੱਠ ਬਰਨਰਾਂ ਦੀ ਵਰਤੋਂ ਕੀਤੀ ਤੇ ਚੌਲ਼ ਦੇ ਅਲੱਗ–ਅਲੱਗ ਪਕਵਾਨ, ਛੋਲੇ, ਰਾਜਮਾਂਹ, ਕਈ ਤਰ੍ਹਾਂ ਦੀਆਂ ਦਾਲ਼ਾਂ, ਕੜ੍ਹੀ, ਵੜਾ ਪਾਓ, ਸੈਂਡਵਿਚ, ਹਲਵਾ ਤੇ ਖੀਰ ਸਮੇਤ ਕੋਈ 30 ਪਕਵਾਨ ਪਕਾਏ। ਉਹ ਖਾਣੇ ਬਣਾਉਂਦੇ ਜਾ ਰਹੇ ਸਨ ਤੇ ਉੱਥੇ ਮੌਜੂਦ ਜੱਜਾਂ ਸਮੇਤ ਆਮ ਦਰਸ਼ਕਾਂ ਦੇ ਮੂੰਹ ਵਿੱਚ ਉਨ੍ਹਾਂ ਖਾਣਿਆਂ ਦੀ ਖ਼ੁਸ਼ਬੋਈ ਨਾਲ ਹੀ ਪਾਣੀ ਭਰਦਾ ਜਾ ਰਿਹਾ ਸੀ। ਸ੍ਰੀਮਤੀ ਲਤਾ ਟੰਡਨ ਨੇ ਇਹ ਖਾਣੇ ਬਣਾਏ ਵੀ ਬਹੁਤ ਸੁਆਦੀ ਸਨ।

Leave a Reply

Your email address will not be published. Required fields are marked *