ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਵਿਰੁੱਧ ਜ਼ਬਰਦਸਤ ਜੰਗ…

ਮੁਕਤਸਰ ਸਾਹਿਬ ਪੁਲਿਸ ਨੇ ਨਸ਼ਿਆਂ ਵਿਰੁੱਧ  ਜ਼ਬਰਦਸਤ ਜੰਗ...

ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਨਸ਼ੇ ਦੀ ਬਿਮਾਰੀ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੇ ਡੈਪੋ ਪ੍ਰੋਗਰਾਮ ਤਹਿਤ ਅੱਜ ਇਥੇ ਗਿੱਦੜਬਾਹਾ ਉਪਮੰਡਲ ਦੀਆਂ ਨਸ਼ਾ ਨਿਗਾਰਨ ਕਮੇਟੀਆਂ ਦੇ ਡੈਪੋ ਮੈਂਬਰਾਂ ਨੂੰ ਸਨਾਖਤੀ ਕਾਰਡ ਵੰਡੇ ਗਏ ਇਸ ਮੌਕੇ ਸਨਾਖਤੀ ਕਾਰਡ ਵੰਡਨ ਲਈ ਕਰਵਾਏ ਗਏ ਸਮਾਗਮਾਂ ਨੂੰ ਸੰਬੋਧਨ ਕਰਦਿਆ ਜ਼ਿਲਾ ਪੁਲਿਸ ਮੁਖੀ ਸ.ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਇਕ ਪਾਸੇ ਜਿਥੇ ਨਸ਼ੇ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ ਉਥੇ ਨਸ਼ੇ ਤੋਂ ਪੀੜਤਾਂ ਦੇ ਇਲਾਜ ਲਈ ਵੀ ਪੁਲਿਸ ਵਿਭਾਗ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ।

ਐਸ ਐਸ ਪੀ ਸ. ਰਾਜਬਚਨ ਸਿੰਘ ਸੰਧੂ ਨੇ ਇਸ ਮੌਕੇ ਆਖਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੇ ਵੀ ਪੁਲਿਸ ਦੇ ਮੋਢੇ ਨਾਲ ਮੋਢਾ ਜੋੜਕੇ ਇਸ ਸਮਾਜਿਕ ਬੁਰਾਈ ਖਿਲਾਫ ਜ਼ਬਰਦਸਤ ਜੰਗ ਛੇੜੀ ਹੈ। ਉਨਾਂ ਨੇ ਜ਼ਿਲੇ ਦੇ ਵੱਖ ਵੱਖ ਪਿੰਡਾਂ ਵਿਚ ਬਣੀਆਂ ਨਸ਼ਾ ਨਿਗਰਾਨ ਕਮੇਟੀਆਂ ਦੀ ਸਲਾਘਾ ਕਰਦਿਆ ਕਿਹਾ ਕਿ ਨਸ਼ੇ ਇਕ ਸਮਾਜਿਕ ਸਮੱਸਿਆ ਹੈ ਅਤੇ ਇਸ ਦੇ ਹਲ ਲਈ ਸਮੁੱਚੇ ਸਮਾਜ ਨੂੰ ਇਕਮੁੱਠ ਹੋ ਕੇ ਹੰਭਲਾ ਮਾਰਨਾ ਪਵੇਗਾ। ਉਨਾਂ ਆਖਿਆ ਕਿ ਡੀ ਜੀ ਪੀ ਸ੍ਰੀ ਦਿਨਕਰ ਗੁਪਤਾ ਦੀ ਅਗਵਾਈ ਵਿਚ ਪੁਲਿਸ ਦ੍ਰਿੜ੍ਹ ਸਕੰਲਪ ਹੈ ਕਿ ਨਸ਼ੇ ਦਾ ਸਮੂਲ ਨਾਸ਼ ਕੀਤਾ ਜਾਵੇਗਾ। ਉਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ਿਆਂ ਦੀ ਵਿਕਰੀ ਵਿਚ ਸ਼ਾਮਿਲ ਪਾਇਆ ਜਾਵੇਗਾ ਉਸ ਨੂੰ ਸਲਾਖ਼ਾ ਪਿੱਛੇ ਜਾਣਾ ਹੀ ਪਵੇਗਾ।

ਐਸ ਐਸ ਪੀ ਸ. ਰਾਜਬਚਨ ਸਿੰਘ ਨੇ ਇਸ ਮੌਕੇ ਗਿੱਦੜਬਾਹਾ ਉਪਮੰਡਲ ਦੇ ਵੱਖ ਵੱਖ ਪਿੰਡਾਂ ਤੋਂ ਪੁੱਜੇ ਡੈਪੋ ਵਲੰਟੀਅਰਾਂ ਨੂੰ ਸੰਬੋਧਨ ਵਿਚ ਆਖਿਆ ਕਿ ਡੈਪੋ ਸਾਡੀਆਂ ਬਾਹਵਾਂ ਹਨ ਅਤੇ ਸਾਨੂੰ ਇਨ੍ਹਾਂ ਤੇ ਮਾਣ ਹੈ। ਉਨਾਂ ਨੇ ਕਿਹਾ ਕਿ ਨਸ਼ਾ ਕਰਨ ਵਾਲਾ ਸਾਡਾ ਦੁਸ਼ਮਣ ਨਹੀਂ ਹੈ ਸਗੋਂ ਅਜਿਹੇ ਭਟਕੇ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣਾ ਹੀ ਸਾਡਾ ਉਦੇਸ਼ ਹੈ। ਉਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਕੋਲ ਊਰਜਾ ਦੀ ਕੋਈ ਘਾਟ ਨਹੀਂ ਹੈ ਇਸ ਲਈ ਅਸੀਂ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਵੱਖ ਵੱਖ ਗਤੀਵਿਧੀਆਂ ਵੀ ਕਰਵਾਵਾਂਗੇ।

ਐਸ.ਐਸ.ਪੀ. ਸ: ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲੇ ਵਿਚ ਵੱਡੀ ਪੱਧਰ ਤੇ ਨੌਜਵਾਨ ਡੈਪੋ ਵਜੋਂ ਜੁੜੇ ਹਨ। ਸ੍ਰੀ ਮੁਕਤਸਰ ਸਾਹਿਬ ਉਪਮੰਡਲ ਵਿਚ 2358, ਮਲੋਟ ਉਪਮੰਡਲ ਵਿਚ 2520 ਅਤੇ ਗਿੱਦੜਬਾਹਾ ਉਪਮੰਡਲ ਵਿਚ 3650 ਸਮੇਤ ਹੁਣ ਤੱਕ ਜ਼ਿਲੇ ਵਿਚ 8528 ਡੈਪੋ ਰਜਿਸਟਰ ਹੋ ਚੁੱਕੇ ਹਨ।

ਇਸ ਮੌਕੇ ਉਨਾਂ ਨੇ ਦੱਸਿਆ ਕਿ ਇਸ ਸਾਲ ਜ਼ਿਲੇ ਵਿਚ ਹੁਣ ਤੱਕ ਨਸ਼ੇ ਨਾਲ ਸਬੰਧਤ 347 ਮਾਮਲੇ ਪੁਲਿਸ ਨੇ ਦਰਜ ਕਰਕੇ ਦੋਸ਼ੀਆਂ ਨੂੰ ਜ਼ੇਲਾਂ ਵਿਚ ਭੇਜਿਆ ਹੈ। ਜਿਸ ਵਿਚੋਂ 114 ਵੱਡੀਆਂ ਖੇਪਾਂ ਸਨ ਅਤੇ 14 ਅਜਿਹੇ ਮਾਮਲੇ ਵਿਚ ਪਕੜੇ ਗਏ ਹਨ ਜਿੱਥੇ ਪਕੜੇ ਗਏ ਲੋਕਾਂ ਤੋਂ ਉਨਾਂ ਦੇ ਅਗਲੇ ਪਿੱਛਲੇ ਕਿ ਜੋੜ ਕੇ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈਇਸ ਮੌਕੇ ਸ੍ਰੀ ਪ੍ਰਵੀਨ ਬਾਂਸਲ ਕੋਆਰਡੀਨੇਟਰ ਨਸ਼ਾ ਨਿਗਰਾਨ ਕਮੇਟੀਆਂ, ਕੋਟਲੀ ਦੇ ਸ਼ਮਿੰਦਰ ਸਿੰਘ ਅਤੇ ਰਣਜੀਤ ਸਿੰਘ ਗਿੱਲ ਅਤੇ ਡੀਐਸਪੀ ਗੁਰਤੇਜ ਸਿੰਘ ਨੇ ਵੀ ਸੰਬੋਧਨ ਕੀਤਾ। ਪ੍ਰਵੀਨ ਬਾਂਸਲ ਨੇ ਪੁਲਿਸ ਪ੍ਰਸ਼ਾਸਨ ਦੀ ਮੁਹਿੰਮ ਦੀ ਸਲਾਘਾ ਕਰਦਿਆਂ ਕਿਹਾ ਪ੍ਰਸ਼ਾਸਨ ਤੇ ਲੋਕ ਮਿਲ ਕੇ ਹੀ ਸਮਾਜ ਨੂੰ ਨਸ਼ਾ ਮੁਕਤ ਬਣਾ ਸਕਾਂਗੇ ਇਸ ਮੌਕੇ ਐਸ.ਪੀ. ਸ੍ਰੀ ਕੁਲਵੰਤ ਰਾਏ, ਡੀਐਸਪੀ ਪਰਮਜੀਤ ਸਿੰਘ, ਤਹਿਸੀਲਦਾਰ ਗੁਰਮੇਲ ਸਿੰਘ, ਐਸਐਚਓ ਅੰਗਰੇਜ ਸਿੰਘ ਅਤੇ ਕਿਰਸ਼ਨ ਕੁਮਾਰ ਸਮੇਤ ਪਿੰਡਾਂ ਦੀਆਂ ਨਸ਼ਾ ਨਿਗਰਾਨ ਕਮੇਟੀਆਂ ਦੇ ਮੈਂਬਰ, ਜੀਓਜੀ, ਪਿੰਡਾਂ ਦੇ ਪੰਚ ਸਰਪੰਚ ਵੀ ਹਾਜਰ ਸਨ।

Leave a Reply

Your email address will not be published. Required fields are marked *