ਪੰਡਿਤ ਜਵਾਹਰ ਲਾਲ ਨਹਿਰੂ ਦੀ ਉਹ ਗੱਲ, ਜੋ ਅੱਜ ਵੀ ਹੈ ਬੜੇ ਕੰਮ ਦੀ…

ਪੰਡਿਤ ਜਵਾਹਰ ਲਾਲ ਨਹਿਰੂ ਦੀ ਉਹ ਗੱਲ, ਜੋ ਅੱਜ ਵੀ ਹੈ ਬੜੇ ਕੰਮ ਦੀ...
ਨਵੀਂ ਦਿੱਲੀ : ਸਵਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਪ੍ਰਯਾਗਰਾਜ ‘ਚ ਹੋਇਆ ਸੀ। ਉੁਨ੍ਹਾਂ ਦੇ ਜਨਮ ਦਿਨ ‘ਤੇ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਪੰਡਿਤ ਨਹਿਰੂ ਅੰਗਰੇਜ਼ਾਂ ਦੇ ਖ਼ਿਲਾਫ਼ ਆਜ਼ਾਦੀ ਦੀ ਲੜਾਈ ‘ਚ ਪ੍ਰਮੁਖ ਨੇਤਾ ਸਨ। ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਪੰਡਿਤ ਨਹਿਰੂ ਦੋ ਬਾਰ ਕਾਂਗਰਸ ਜੇ ਰਾਸ਼ਟਰੀ ਪ੍ਰਧਾਨ ਰਹੇ। ਸਭ ਤੋਂ ਵੱਧ 16 ਸਾਲ ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਖੇਤੀਬਾੜੀ, ਸਿਹਤ, ਸਿੱਖਿਆ, ਸੱਭਿਆਚਾਰ, ਅਰਥ ਵਿਵਸਥਾ ਜਿਹੇ ਖੇਤਰਾਂ ‘ਚ ਪ੍ਰਗਤੀਸ਼ੀਲ ਨੀਤੀਆਂ ਤੈਅ ਕੀਤੀਆਂ ਜੋ ਅੱਗੇ ਚੱਲ ਕੇ ਆਧੁਨਿਕ ਭਾਰਤ ਦਾ ਆਧਾਰ ਬਣਾਈਆਂ। ਇਸ ਵਜ੍ਹਾ ਨਾਲ ਹੀ ਉਨ੍ਹਾਂ ਨੂੰ ਆਧੁਨਿਕ ਭਾਰਤ ਦਾ ਰਚੈਤਾ ਕਿਹਾ ਜਾਂਦਾ ਹੈ। ਪੰਡਿਤ ਨਹਿਰੂ ਦੇ ਵਿਚਾਰਾਂ ਦੇ ਧਨੀ ਸਨ। ਉਨ੍ਹਾਂ ਨੇ ਲਿਖੀ ਕਿਤਾਬ ‘ਡਿਸਕਵਰੀ ਆਫ ਇੰਡੀਆ’ ਨੂੰ ਕੌਣ ਨਹੀਂ ਜਾਣਦਾ ਹੈ। ਪੰਡਿਤ ਨਹਿਰੂ ਦੇ ਵਿਚਾਰ ਅੱਜ ਦੇ ਸਮੇਂ ‘ਚ ਵੀ ਅਹਿਮ ਹਨ।
ਇਸ ਸਾਲ ਬਾਲ ਦਿਵਸ ਮੌਕੇ ‘ਤੇ ਅਸੀਂ ਤੁਹਾਨੂੰ ਪੰਡਿਤ ਨਹਿਰੂ ਦੇ ਵਿਚਾਰਾਂ ਨਾਲ ਜਾਣੂ ਕਰਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣਾ ਸਕਦੇ ਹੋ:
1. ਉਹ ਵਿਅਕਤੀ ਜੋ ਜ਼ਿਆਦਾ ਆਪਣੇ ਗੁਣਾਂ ਦਾ ਵਰਣਨ ਕਰਦਾ ਹੈ, ਉਹ ਬਹੁਤ ਹੀ ਘੱਟ ਗੁਣਵਾਨ ਹੁੰਦਾ ਹੈ।
2. ਅਗਿਆਨਤਾ ਹਮੇਸ਼ਾ ਬਦਲਾਅ ਤੋਂ ਡਰਦੀ ਹੈ।
3. ਦੂਜੇ ਸਾਡੇ ਬਾਰੇ ਕੀ ਸੋਚਦੇ ਹਨ, ਉਸ ਤੋਂ ਵਧ ਇਹ ਮਾਇਨੇ ਰੱਖਦਾ ਹੈ ਕਿ ਅਸੀਂ ਸੱਚਮੁਚ ਕੀ ਹਾਂ।
4. ਇਮਾਨਦਾਰ ਵਿਅਕਤੀ ਕੁਸ਼ਲ ਤੇ ਵੱਡੇ ਟੀਚੇ ਲਈ ਕੰਮ ਕਰਦਾ ਹੈ, ਭਾਵੇ ਉਸ ਨੂੰ ਤੁਰੰਤ ਪਛਾਣ ਨਾ ਮਿਲੇ, ਅੰਤ ‘ਚ ਉਸ ਦਾ ਫਲ ਜ਼ਰੂਰ ਮਿਲਦਾ ਹੈ।
5. ਸ਼ਾਂਤੀ ਤੋਂ ਬਿਨਾਂ ਹੋਰ ਸਾਰੇ ਸੁਪਨੇ ਗਾਇਬ ਹੋ ਜਾਂਦੇ ਹਨ ਤੇ ਰਾਖ ‘ਚ ਮਿਲ ਜਾਂਦੇ ਹਨ।
6. ਲੋਕਤੰਤਰ ਚੰਗਾ ਹੈ। ਮੈਂ ਅਜਿਹਾ ਇਸ ਲਈ ਕਹਿੰਦਾ ਹਾਂ ਕਿਉਂਕਿ ਹੋਰ ਪ੍ਰਣਾਲੀਆਂ ਇਸ ਤੋਂ ਭੈੜੀਆਂ ਹਨ।
7. ਤੁਸੀਂ ਕੰਧ ਦੇ ਚਿੱਤਰ ਨੂੰ ਬਦਲ ਕੇ ਇਤਿਹਾਸ ਦੇ ਤੱਥਾਂ ਨੂੰ ਨਹੀਂ ਬਦਲ ਸਕਦੇ।

Leave a Reply

Your email address will not be published. Required fields are marked *