ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ‘ਚ ਆਈ ਤੇਜ਼ੀ ਨਾਲ ਰਸੋਈ ਦਾ ਬਜਟ ਵਿਗੜ ਗਿਆ ਹੈ। ਰਸੋਈ ਗੈਸ ਦੀਆਂ ਕੀਮਤਾਂ ਵਧਣ ਨਾਲ ਪਹਿਲਾਂ ਹੀ ਔਰਤਾਂ ਦਾ ਮਹੀਨਾਵਾਰੀ ਬਜਟ ਪ੍ਰਭਾਵਿਤ ਹੋਇਆ ਸੀ ਤੇ ਹੁਣ ਦੁਬਾਰਾ ਪਿਆਜ਼ ਉਨ੍ਹਾਂ ਦੇ ਹੰਝੂ ਕਢਵਾ ਰਿਹਾ ਹੈ। ਐਤਵਾਰ ਨੂੰ ਪਿਆਜ਼ 80 ਰੁਪਏ ਕਿੱਲ ਤਕ ਵਿਕਿਆ। ਇਸ ਨਾਲ ਗਾਹਕ ਵੀ ਹੈਰਾਨ-ਪਰੇਸ਼ਾਨ ਦਿਸੇ। ਟਮਾਟਰ ਦੀਆਂ ਕੀਮਤਾਂ ਡਿੱਗਣ ਨਾਲ ਗ੍ਰਹਿਣੀਆਂ ਨੂੰ ਥੋੜ੍ਹੀ ਰਾਹਤ ਮਿਲੀ ਹੈ।
ਸਬਜ਼ੀ ‘ਚੋਂ ਪਿਆਜ਼ ਗ਼ਾਇਬ ਹੁੰਦਾ ਦਿਸ ਰਿਹਾ ਹੈ। ਸਬਜ਼ੀਆਂ ਨੂੰ ਸੁਆਦੀ ਬਣਾਉਣ ‘ਚ ਪਿਆਜ਼ ਦੀ ਵੀ ਭੂਮਿਕਾ ਰਹਿੰਦੀ ਹੈ। ਕੀਮਤਾਂ ‘ਚ ਆਈ ਤੇਜ਼ੀ ਕਾਰਨ ਲੋਕਾਂ ਨੇ ਪਿਆਜ਼ ਦਾ ਇਸਤੇਮਾਲ ਬੇਹੱਦ ਘਟਾ ਦਿੱਤਾ ਹੈ। ਸਲਾਦ ਦੀ ਪਲੇਟ ‘ਚ ਵੀ ਪਿਆਜ਼ ਨਹੀਂ ਦਿਸ ਰਿਹਾ ਹੈ। ਆਪਣਾ ਸੁਆਦ ਪੂਰਾ ਕਰਨ ਲਈ ਲੋਕ ਮੂਲੀ-ਗਾਜਰ ‘ਤੇ ਨਿਰਬਰ ਹਨ। ਦੁਕਾਨਾਂ ‘ਚ ਉੱਚ ਗੁਣਵੱਤਾ ਵਾਲੀ ਫ੍ਰਾਸਬੀਨ ਤੇ ਸ਼ਿਮਲਾ ਮਿਰਚ 50 ਤੋਂ 60, ਫੁੱਲ ਗੋਭੀ, ਪੱਤਾ ਗੋਭੀ, ਗਾਜਰ 30 ਤੋਂ 40 ਰੁਪਏ ਪ੍ਰਤੀ ਕਿੱਲੀ ਵਿਕੀ। ਬੈਂਗਨ 30, ਆਲੂ 20-30, ਹਰਾ ਮਟਰ 50-60, ਪਾਲਕ, ਸਾਗ 30 ਤੋਂ 40 ਰੁਪਏ ਤਕ ਵਿਕਿਆ। ਇਸ ਤੋਂ ਇਲਾਵਾ ਭਿੰਡੀ 40 ਤੋਂ 50, ਮੇਥੀ 30-40, ਘੀਆ 40 ਰੁਪਏ ਤਕ ਪ੍ਰਤੀ ਕਿੱਲੋ ਵਿਕਿਆ।
ਸਬਜ਼ੀ ਵਿਕਰੇਤਾ ਜੋਗਿੰਦਰਨਗਰ ਸੰਜੇ ਠਾਕੁਰ ਨੇ ਦੱਸਿਆ ਕਿ ਗੁਆਂਢੀ ਮੁਲਕ ਪਾਕਿਸਤਾਨ ‘ਚ ਟਮਾਟਰਾਂ ਦੀ ਸਪਲਾਈ ‘ਚ ਰੋਕ ਤੋਂ ਬਾਅਦ ਪ੍ਰਵੇਸ਼ ‘ਚ ਟਮਾਟਰ ਦੀਆਂ ਕੀਮਤਾਂ ‘ਚ ਗਿਰਾਵਟ ਹੈ। ਟਮਾਟਰ 30 ਰੁਪਏ ਕਿੱਲੋ ਤਕ ਵੇਚਿਆ ਜਾ ਰਿਹਾ ਹੈ। ਪਿਆਜ਼ ਦੀਆਂ ਕੀਮਤਾਂ ‘ਚ ਆਈ ਤੇਜ਼ੀ ਨਾਲ ਇਸ ਦੀ ਖ਼ਰੀਦ ਤੋਂ ਪਰੇਹਜ਼ ਕਰ ਰਹੇ ਹਨ।