ਦਸੰਬਰ ਮਹੀਨੇ ਸਕੂਲਾਂ ‘ਚ ਮਨਾਇਆ ਜਾਵੇਗਾ ‘ਫਿੱਟ ਇੰਡੀਆ ਹਫ਼ਤਾ’, ਵਿਦਿਆਰਥੀਆਂ ਨਾਲ ਮਾਪੇ ਵੀ ਹੋ ਸਕਣਗੇ ਸ਼ਾਮਲ..

ਦਸੰਬਰ ਮਹੀਨੇ ਸਕੂਲਾਂ 'ਚ ਮਨਾਇਆ ਜਾਵੇਗਾ 'ਫਿੱਟ ਇੰਡੀਆ ਹਫ਼ਤਾ', ਵਿਦਿਆਰਥੀਆਂ ਨਾਲ ਮਾਪੇ ਵੀ ਹੋ ਸਕਣਗੇ ਸ਼ਾਮਲ..

ਨਵੀਂ ਦਿੱਲੀ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਸਕੂਲਾਂ ਲਈ ‘ਫਿੱਟ ਇੰਡੀਆ ਸਕੂਲ ਗ੍ਰੇਡਿੰਗ ਸਿਸਟਮ’ (Fit India School Grading System) ਲਾਂਚ ਕੀਤਾ ਹੈ। ਇਸ ਸਿਸਟਮ ਤਹਿਤ ਸਕੂਲਾਂ ਦੀ ਤਿੰਨ ਲੈਵਲ ‘ਤੇ ਰੈਂਕਿੰਗ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਫਿੱਟ ਇੰਡੀਆ ਥ੍ਰੀ ਸਟਾਰ ਰੇਟਿੰਗ (Fit India Three Star Rating) ਤੇ ਫਿੱਟ ਇੰਡੀਆ ਫਾਈਵ ਸਟਾਰ ਰੇਟਿੰਗ (Fit India Five Star Rating) ਦਿੱਤੀ ਜਾਵੇਗੀ। ਪੀਐੱਮ ਮੋਦੀ ਨੇ ਆਪਣੇ ‘ਮਨ ਕੀ ਬਾਤ’ (Mann Ki Baat) ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ ਹੈ।ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ
ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਸਕੂਲਾਂ ‘ਚ ਫਿੱਟ ਇੰਡੀਆ ਹਫ਼ਤਾ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ‘ਚ ਸਾਰੇ ਸਕੂਲਾਂ ਨੂੰ ਜਾਗਰੂਕਤਾ ਵਧਾਉਣ ਤੇ ਫਿੱਟ ਇੰਡੀਆ ਨੂੰ ਜਨ ਅੰਦੋਲਨ ਬਣਾਉਣ ਲਈ ਇਸ ਵਿਚ ਸ਼ਾਮਲ ਹੋਣ ਲਈ ਕਿਹਾ ਹੈ। ਫਿੱਟ ਇੰਡੀਆ ਪ੍ਰੋਗਰਾਮ ਦੌਰਾਨ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ। ਇਨ੍ਹਾਂ ਵਿਚ ਕੁਇਜ਼, ਲੇਖ, ਚਿੱਤਰਕਾਰੀ, ਸਥਾਨਕ ਖੇਡਾਂ, ਨ੍ਰਿਤ, ਯੋਗ ਆਸਨ ਤੇ ਖੇਡਾਂ ਵਰਗੇ ਮੁਕਾਬਲੇ ਸ਼ਾਮਲ ਹਨ।ਮਾਤਾ ਪਿਤਾ ਵੀ ਹੋ ਸਕਣਗੇ ਸ਼ਾਮਲ
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਨਾਲ ਅਧਿਆਪਕ ਤੇ ਮਾਪੇ ਵੀ ਇਸ ਪ੍ਰੋਗਰਾਮ ‘ਚ ਸ਼ਾਮਲ ਹੋ ਸਕਣਗੇ। ਪੀਐੱਮ ਨੇ ਕਿਹਾ ਕਿ ਵੱਧ ਤੋਂ ਵੱਧ ਧਿਆਨ ਕਰਨ ਦੀ ਆਦਤ ਵਧਾਉਣੀ ਹੈ। ਮੈਂ ਦੇਸ਼ ਦੇ ਸਾਰੇ ਸੂਬਿਆਂ ਦੇ ਸਕੂਲ ਬੋਰਡ ਤੇ ਮੈਨੇਜਮੈਂਟ ਨੂੰ ਹਰ ਸਕੂਲ ‘ਚ ਦਸੰਬਰ ‘ਚ ਫਿੱਟ ਇੰਡੀਆ ਹਫ਼ਤਾ ਮਨਾਉਣ ਦੀ ਅਪੀਲ ਕਰਦਾ ਹਾਂ ਤਾਂ ਜੋ ਫਿਟਨੈੱਸ ਦੀ ਆਦਤ ਸਾਡੇ ਸਾਰਿਆਂ ਦੀ ਰੂਟੀਨ ‘ਚ ਸ਼ਾਮਲ ਹੋਵੇ।

Leave a Reply

Your email address will not be published. Required fields are marked *