ਇਨ੍ਹਾਂ ਮਹੀਨਿਆਂ ‘ਚ ਨਾ ਕਰਿਓ ਪ੍ਰੈਗਨੈਂਸੀ ਪਲਾਨ, ਹੋ ਸਕਦੀ ਹੈ ਪ੍ਰੀ-ਮੈਚਿਓਰ ਡਲਿਵਰੀ..

ਇਨ੍ਹਾਂ ਮਹੀਨਿਆਂ 'ਚ ਨਾ ਕਰਿਓ ਪ੍ਰੈਗਨੈਂਸੀ ਪਲਾਨ, ਹੋ ਸਕਦੀ ਹੈ ਪ੍ਰੀ-ਮੈਚਿਓਰ ਡਲਿਵਰੀ..
ਨਵੀਂ ਦਿੱਲੀ : ਅਜੋਕੇ ਸਮੇਂ ਹਰੇਕ ਵਿਅਕਤੀ ਇਕ ਬਿਹਤਰ ਜੀਵਨ ਲਈ ਪਲਾਨਿੰਗ ‘ਤੇ ਕਾਫ਼ੀ ਜ਼ੋਰ ਦੇਣ ਲੱਗਾ ਹੈ, ਫਿਰ ਚਾਹੇ ਗੱਲ ਉਸ ਦੀ ਪਰਸਨਲ ਲਾਈਫ ਦੀ ਹੋਵੇ ਜਾਂ ਪ੍ਰੋਫੈਸ਼ਨਲ ਲਾਈਫ ਦੀ। ਖ਼ਾਸ ਤੌਰ ‘ਤੇ, ਜਦੋਂ ਪਰਿਵਾਰ ਵਧਾਉਣ ਦੀ ਗੱਲ ਆਉਂਦੀ ਹੈ ਤਾਂ ਉਸ ਲਈ ਕਈ ਪਹਿਲੂਆਂ ‘ਤੇ ਗ਼ੌਰ ਕਰਨਾ ਜ਼ਰੂਰੀ ਹੈ। ਇਹ ਕਿਸੇ ਵੀ ਜੋੜੇ ਦੇ ਜੀਵਨ ਦੀ ਯਕੀਨਨ ਸਭ ਤੋਂ ਵੱਡੀ ਯੋਜਨਾ ਹੋ ਸਕਦੀ ਹੈ। ਬੱਚਾ ਪਲਾਨ ਕਰਨ ਤੋਂ ਪਹਿਲਾਂ ਹਰੇਕ ਜੋੜਾ ਆਪਣੀ ਸਰੀਰਕ ਤੇ ਵਿੱਤੀ ਸਥਿਤੀ ਦਾ ਮੁਲਾਂਕਣ ਜ਼ਰੂਰ ਕਰਦਾ ਹੈ। ਜਦੋਂ ਉਸ ਨੂੰ ਇਹ ਲੱਗਦਾ ਹੈ ਕਿ ਉਹ ਸਰੀਰਕ ਤੌਰ ‘ਤੇ ਫਿੱਟ ਹੈ ਤੇ ਇਕ ਸਿਹਤਮੰਦ ਬੱਚੇ ਨੂੰ ਜਨਮ ਦੇ ਸਕਦਾ ਹੈ ਤੇ ਉਸ ਦੀ ਫਾਇਨਾਂਸ਼ੀਅਲ ਕੰਡੀਸ਼ਨ ਵੀ ਐਸੀ ਹੈ ਕਿ ਆਪਣੇ ਬੱਚੇ ਦਾ ਪਾਲਣ-ਪੋਸ਼ਣ ਬਿਹਤਰ ਢੰਗ ਨਾਲ ਕਰ ਸਕਦਾ ਹੈ, ਤਾਂ ਹੀ ਉਹ ਬੱਚੇ ਬਾਰੇ ਸੋਚਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਵਿਚ ਅਲੱਗ ਤੋਂ ਵੀ ਅਜਿਹੇ ਕਈ ਫੈਕਟਰ ਹੁੰਦੇ ਹਨ ਜਿਨ੍ਹਾਂ ਬਾਰੇ ਜਾਣਨਾ ਤੇ ਸੋਚਣਾ ਬੇਹੱਦ ਜ਼ਰੂਰੀ ਹੁੰਦਾ ਹੈ। ਹਾਲਾਂਕਿ ਜ਼ਿਆਦਾਤਰ ਜੋੜਿਆਂ ਨੂੰ ਇਨ੍ਹਾਂ ਫੈਕਟਰਜ਼ ਬਾਰੇ ਪਤਾ ਹੀ ਨਹੀਂ ਹੁੰਦਾ। ਜੀ ਹਾਂ, ਇਨ੍ਹਾਂ ਹੋਰ ਫੈਕਟਰਜ਼ ‘ਚੋਂ ਇਕ ਹੈ ਸਮਾਂ। ਅਸਲ ਵਿਚ ਸਾਲ ਵਿਚ ਕੁਝ ਮਹੀਨੇ ਅਜਿਹੇ ਹੁੰਦੇ ਹਨ ਜਦੋਂ ਪ੍ਰੈਗਨੈਂਸੀ ਪਲਾਨ ਕਰਨਾ ਵਧੀਆ ਨਹੀਂ ਮੰਨਿਆ ਜਾਂਦਾ ਕਿਉਂਕਿ ਇਨ੍ਹਾਂ ਮਹੀਨਿਆਂ ‘ਚ ਗਰਭ ਧਾਰਨ ਹੋਣ ‘ਤੇ ਨਾ ਸਿਰਫ਼ ਗਰਭ ਅਵਸਥਾ ‘ਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਬਲਕਿ ਪ੍ਰੀ-ਮੈਚਿਓਰ ਡਲਿਵਰੀ ਦਾ ਵੀ ਖ਼ਤਰਾ ਰਹਿੰਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਉਨ੍ਹਾਂ ਟਾਈਮ ਪੀਰੀਅਡ ਬਾਰੇ ਦੱਸ ਰਹੇ ਹਾਂ ਜਦੋਂ ਤੁਹਾਨੂੰ ਪ੍ਰੈਗਨੈਂਸੀ ਪਲਾਨ ਨਹੀਂ ਕਰਨੀ ਚਾਹੀਦੀ-
ਜੇਕਰ ਤੁਸੀਂ ਮਈ ਮਹੀਨੇ ਪ੍ਰੈਗਨੈਂਸੀ ਪਲਾਨ ਕਰਨ ਬਾਰੇ ਸੋਚ ਰਹੇ ਹੋ ਤਾਂ ਜੋ ਜਨਮ ਵੇਲੇ ਮੌਸਮ ਨਾ ਜ਼ਿਆਦਾ ਠੰਢਾ ਹੋਵੇ ਤੇ ਨਾ ਹੀ ਜ਼ਿਆਦਾ ਗਰਮ। ਅਜਿਹੇ ਵਿਚ ਬੱਚੇ ਦੇ ਜਨਮ ਦੇ ਸ਼ੁਰੂਆਤੀ ਦਿਨ ਆਰਾਮ ਨਾਲ ਨਿਕਲ ਜਾਣਦੇ ਤਾਂ ਤੁਸੀਂ ਗ਼ਲਤ ਹੋ। ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਪਰ ਇਸ ਮਹੀਨੇ ਪ੍ਰੈਗਨੈਂਸੀ ਪਲਾਨ ਕਰਨ ਨਾਲ ਪ੍ਰੀ-ਮੈਚਿਓਰ ਡਲਿਵਰੀ ਦੀ ਸੰਭਾਵਨਾ ਕਾਫ਼ੀ ਜ਼ਿਆਦਾ ਵਧ ਜਾਂਦੀ ਹੈ। ਇਹ ਗੱਲ ਇਕ ਸਟੱਡੀ ਰਾਹੀਂ ਵੀ ਸਾਬਿਤ ਹੋਈ ਹੈ। ਪ੍ਰੋਸੀਡਿੰਗਜ਼ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸ ‘ਚ ਪ੍ਰਕਾਸ਼ਿਤ ਮੈਗਜ਼ੀਨ ਅਨੁਸਾਰ, ਮਈ ‘ਚ ਗਰਭ ਧਾਰਨ ਕਰਨ ਵਾਲੇ ਬੱਚਿਆਂ ‘ਚ ਸਮੇਂ ਤੋਂ ਪਹਿਲਾਂ ਜਨਮ ਲੈਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਅਧਿਐਨ ‘ਚ 1.4 ਮਿਲੀਅਨ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਤੇ ਇਹ ਪਾਇਆ ਗਿਆ ਕਿ ਜਿਹੜੀਆਂ ਔਰਤਾਂ ਮਈ ਮਹੀਨੇ ਗਰਭਵਤੀ ਹੋਈਆਂ ਤੇ ਜਨਵਰੀ ਜਾਂ ਫਰਵਰੀ ਦੇ ਆਸਪਾਸ ਉਨ੍ਹਾਂ ਦੀ ਤੀਸਰੀ ਤਿਮਾਹੀ ਸੀ, ਉਨ੍ਹਾਂ ਦਾ ਸਮੇਂ ਤੋਂ ਪਹਿਲਾਂ ਜਣੇਪਾ ਹੋਣ ਦੀ ਸੰਭਾਵਨਾ 10 ਫ਼ੀਸਦੀ ਜ਼ਿਆਦਾ ਸੀ।

Leave a Reply

Your email address will not be published. Required fields are marked *