ਇਕ ਹੋਰ ਔਰਤ ਦੀ ਸੜੀ ਹੋਈ ਲਾਸ਼ ਬਰਾਮਦ, ਦੋਸ਼ੀਆਂ ਦਾ ਸਮਰਥਨ ਨਹੀਂ ਕਰੇਗਾ ਸ਼ਾਦਨਗਰ ਬਾਰ ਐਸੋਸੀਏਸ਼ਨ…

ਇਕ ਹੋਰ ਔਰਤ ਦੀ ਸੜੀ ਹੋਈ ਲਾਸ਼ ਬਰਾਮਦ, ਦੋਸ਼ੀਆਂ ਦਾ ਸਮਰਥਨ ਨਹੀਂ ਕਰੇਗਾ ਸ਼ਾਦਨਗਰ ਬਾਰ ਐਸੋਸੀਏਸ਼ਨ...

ਤੇਲੰਗਾਨਾ : ਹੈਦਰਾਬਾਦ ‘ਚ ਸ਼ਾਦਨਗਰ ਇਲਾਕੇ ਨੇੜੇ ਵੀਰਵਾਰ ਨੂੰ ਇਕ ਔਰਤ ਦੀ ਸੜੀ ਹੋਈ ਲਾਸ਼ ਮਿਲਣ ਨਾਲ ਹੜਕੰਪ ਮਚਿਆ ਹੋਇਆ ਹੈ। ਹੁਣ ਸ਼ਾਦਨਗਰ ਬਾਰ ਐਸੋਸੀਏਸ਼ਨ ਨੇ ਔਰਤ ਡਾਕਟਰ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰ ਜਨਾਹ ਤੇ ਹੱਤਿਆ ‘ਚ ਸ਼ਾਮਲ ਚਾਰ ਦੋਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਕਾਨੂੰਨੀ ਸਮਰਥਨ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਉੱਥੇ ਦੂਜੇ ਪਾਸੇ ਸ਼ਾਦਨਗਰ ਪੁਲਿਸ ਸਟੇਸ਼ਨ ਦੇ ਬਾਹਰ ਲੋਕ ਦੱਬ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਸ ਵਿਚਕਾਰ, 27 ਸਾਲ ਦੀ ਔਰਤ ਡਾਕਟਰ ਦੀ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਇਕ ਦਿਨ ਬਾਅਦ, ਪੁਲਿਸ ਨੇ ਉਸੇ ਇਲਾਕੇ ‘ਚ ਇਸੇ ਤਰ੍ਹਾਂ ਦੇ ਹਾਲਾਤਾਂ ‘ਚ ਇਕ ਹੋਰ ਔਰਤ ਨੂੰ ਮ੍ਰਿਤਕ ਪਾਇਆ ਗਿਆ। ਸਮਾਚਾਰ ਏਜੰਸੀ ਏਐੱਨਆਈ ਨੇ ਸਾਈਬਰਾਬਾਦ ਦੇ ਪੁਲਿਸ ਕਮਿਸ਼ਨਰ ਵੀਜੀ ਸੱਜਣਨਗਰ ਦੇ ਹਵਾਲੇ ਨੂੰ ਦੱਸਿਆ, ‘ਲਾਸ਼ ਸ਼ਮਸ਼ਾਬਾਦ ਦੇ ਬਾਹਰੀ ਇਲਾਕੇ ‘ਚ ਇਕ ਖੁੱਲ੍ਹੇ ਇਲਾਕੇ ‘ਚੋਂ ਮਿਲੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਇਕ ਸਰਕਾਰੀ ਹਸਪਤਾਲ ‘ਚ ਲੈ ਜਾਇਆ ਜਾ ਰਿਹਾ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।’
ਹਾਲਾਂਕਿ, ਦੂਜੀ ਮਹਿਲਾ ਦੀ ਲਾਸ਼ ਪਹਿਲੀ ਮਹਿਲਾ ਡਾਕਟਰ ਦੀ ਲਾਸ਼ ਜਿਸ ਥਾਂ ‘ਤੇ ਪਾਈ ਗਈ ਸੀ, ਉਸੇ ਸਥਾਨ ਤੋਂ ਥੋੜ੍ਹੀ ਦੂਰੀ ਤੋਂ ਮਿਲੀ ਹੈ। ਪੁਲਿਸ ਇਹ ਪੁਸ਼ਟੀ ਨਹੀਂ ਕਰ ਪਾਈ ਕਿ ਕੀ ਦੋਵਾਂ ਘਟਨਾਵਾਂ ਜੁੜੀਆਂ ਹਨ। ਪਹਿਲੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੂਰਾ ਦੇਸ਼ ਸਦਮੇ ‘ਚ ਹੈ। ਘਟਨਾ ਤੋਂ ਬਾਅਦ ਹੈਦਾਰਾਬਾਦ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਸਭ ਕੁਝ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *