ਅਜੋਕੀ ਨਵੀਂ ਪੀੜ੍ਹੀ ਨੂੰ ਆਪਣੇ ਬੁਢਾਪੇ ’ਚ ਝੱਲਣੀ ਪਵੇਗੀ 4 ਡਿਗਰੀ ਵੱਧ ਗਰਮੀ…..

ਅਜੋਕੀ ਨਵੀਂ ਪੀੜ੍ਹੀ ਨੂੰ ਆਪਣੇ ਬੁਢਾਪੇ ’ਚ ਝੱਲਣੀ ਪਵੇਗੀ 4 ਡਿਗਰੀ ਵੱਧ ਗਰਮੀ.....

ਨਵੀਂ ਦਿੱਲੀ : ਜਲਵਾਯੂ ਤਬਦੀਲੀ ਦੇ ਖ਼ਤਰਿਆਂ ਦੀ ਲਪੇਟ ’ਚ ਸਭ ਤੋਂ ਵੱਧ ਬੱਚੇ ਆ ਰਹੇ ਹਨ। ਇੱਕ ਰਿਪੋਰਟ ਮੁਤਾਬਕ ਹੁਣ ਜਨਮ ਲੈਣ ਵਾਲੇ ਬੱਚਿਆਂ ਨੂੰ ਆਪਣੇ ਬੁਢਾਪੇ ਵਿੱਚ ਔਸਤਨ ਚਾਰ ਡਿਗਰੀ ਵੱਧ ਗਰਮ ਵਾਤਾਵਰਣ ਵਿੱਚ ਰਹਿਣਾ ਪੈ ਸਕਦਾ ਹੈ। ਲਾਂਸੇਟ ਕਾਊਂਟਡਾਊਨ ਨੇ ‘ਜਲਵਾਯੂ ਤਬਦੀਲੀ ਦਾ ਸਿਹਤ ’ਤੇ ਅਸਰ’ ਸਿਰਲੇਖ ਵਾਲੀ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਹੈ ਕਿ ਬਚਪਨ ਵਿੰਚ ਹੋਏ ਨੁਕਸਾਨ ਦਾ ਅਸਰ ਲੋਕਾਂ ਵਿੱਚ ਸਾਰੀ ਉਮਰ ਰਹਿੰਦਾ ਹੈ।

   ਇਸ ਰਿਪੋਰਟ ਮੁਤਾਬਕ ਜਲਵਾਯੂ–ਤਬਦੀਲੀ ਦੇ ਖ਼ਤਰਿਆਂ ਨਾਲ ਨਿਪਟਣ ਲਈ ਜਤਨਾਂ ਦੀ ਰਫ਼ਤਾਰ ਹੌਲੀ ਹੈ ਪਰ ਖ਼ਤਰਾ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ। ਪੈਰਿਸ ਸਮਝੌਤੇ ਵਿੱਚ ਤਾਪਮਾਨ ਵਾਧਾ ਦੋ ਡਿਗਰੀ ਤੋਂ ਘੱਟ ਤੇ ਲਗਭਗ ਡੇਢ ਡਿਗਰੀ ਤੱਕ ਸੀਮਤ ਰੱਖਣ ਦੇ ਜਤਨ ਚੱਲ ਰਹੇ ਹਨ; ਜੇ ਇਹ ਜਤਨ ਕਾਮਯਾਬ ਰਹੇ, ਤਾਂ ਅੱਜ ਪੈਦਾ ਹੋਣ ਵਾਲਾ ਬੱਚਾ ਆਪਣੇ 11ਵੇਂ ਜਨਮ–ਦਿਨ ਮੌਕੇ ਇੰਗਲੈਂਡ ਤੇ ਕੈਨੇਡਾ ਵਿੱਚ ਕੋਲ਼ੇ ਦੀ ਵਰਤੋਂ ਬੰਦ ਹੁੰਦਿਆਂ ਵੇਖੇਗਾ। ਉਸ ਦੇ 21ਵੇਂ ਜਨਮ–ਦਿਨ ਤੱਕ ਫ਼ਰਾਂਸ ਵਿੱਚ ਪੈਟਰੋਲ–ਡੀਜ਼ਲ ਦੀ ਵਿਕਰੀ ਬੰਦ ਹੋ ਜਾਵੇਗੀ। ਉਹ ਜਦੋਂ 21 ਸਾਲਾਂ ਦਾ ਹੋਵੇਗਾ, ਤਾਂ ਦੁਨੀਆ ਸਿਫ਼ਰ ਕਾਰਬਨ–ਨਿਕਾਸੀ ਦਾ ਟੀਚਾ ਹਾਸਲ ਕਰ ਰਹੀ ਹੋਵੇਗੀ। ਹੁਣ ਜਿੰਨੀ ਕਾਰਬਨ–ਨਿਕਾਸੀ ਹੋ ਰਹੀ ਹੈ, ਓਨੇ ਨੂੰ ਧਰਤੀ ਵਿੱਚ ਜਜ਼ਬ ਹੋਣ ਦੀ ਸਮਰੱਥਾ ਹੋਵੇਗੀ।

   ਰਿਪੋਰਟ ’ਚ ਦੱਸਿਆ ਗਿਆ ਹੈ ਕਿ ਜੇ ਪੈਰਿਸ ਸਮਝੌਤੇ ਮੁਤਾਬਕ ਦੁਨੀਆ ਅੱਗੇ ਨਹੀਂ ਵਧ ਪਾਉਂਦੀ ਹੈ, ਤਾਂ ਅੱਜ ਜਨਮ ਲੈਣ ਵਾਲੇ ਬੱਚੇ ਨੂੰ ਆਪਣੇ 71ਵੇਂ ਜਨਮ ਦਿਨ ਉੱਤੇ ਉਦਯੋਗਿਕ ਜੁੱਗ ਤੋਂ ਪਹਿਲਾਂ ਦੇ ਮੁਕਾਬਲੇ ਔਸਤਨ ਚਾਰ ਡਿਗਰੀ ਤਾਪਮਾਨ ਦਾ ਵਾਧਾ ਵੇਖਣਾ ਪੈ ਸਕਦਾ ਹੈ। ਇਸ ਨੂੰ ਇੰਝ ਮਹਿਸੂਸ ਕਰ ਸਕਦੇ ਹਾਂ ਕਿ ਜੇ ਇਹ ਵਾਧਾ ਇੱਕ ਡਿਗਰੀ ਹੋਇਆ ਹੈ, ਤਦ ਇਹ ਹਾਲ ਹੈ; ਜਦੋਂ ਚਾਰ ਡਿਗਰੀ ਵਾਧਾ ਹੋਵੇਗਾ,ਤਦ ਕੀ ਹੋਵੇਗਾ? ਇਸ ਰਿਪੋਰਟ ਨੂੰ ਦੁਨੀਆ ਦੇ 35 ਸੰਸਥਾਨਾਂ ਦੇ 120 ਮਾਹਿਰਾਂ ਨੇ ਜਲਵਾਯੂ ਤੇ ਸਿਹਤ ਨਾਲ ਜੁੜੇ 41 ਸੰਕੇਤਕਾਂ ਦੇ ਆਧਾਰ ’ਤੇ ਤਿਆਰ ਕੀਤਾ ਹੈ।

Leave a Reply

Your email address will not be published. Required fields are marked *